ਧੋਖਾਧੜੀ ਮਾਮਲੇ ’ਚ ਤਿੰਨ ਨਾਮਜ਼ਦ
04:26 AM May 18, 2025 IST
ਪੱਤਰ ਪ੍ਰੇਰਕ
ਕਪੂਰਥਲਾ, 17 ਮਈ
ਲੜਕੀ ਨੂੰ ਸ਼ਾਦੀਸ਼ੁਦਾ ਹੋਣ ਬਾਰੇ ਨਾ ਦੱਸ ਕੇ ਮੁੜ ਵਿਆਹ ਕਰਵਾਉਣ ਤੇ ਅਪਸ਼ਬਦ ਬੋਲਣ ਸਬੰਧੀ ਸਿਟੀ ਕਪੂਰਥਲਾ ਨੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਕਮਲਜੀਤ ਕੌਰ ਪਤਨੀ ਮੁਨੀਸ਼ ਬਾਵਾ ਵਾਸੀ ਨੇੜੇ ਅਕਾਲੀ ਗੁਰਦੁਆਰਾ ਸਾਹਿਬ ਬੇਗੋਵਾਲ ਨੇ ਪੁਲੀਸ ਨੂੰ ਦੱਸਿਆ ਕਿ ਮੁਨੀਸ਼ ਬਾਵਾ, ਅਸ਼ਵਨੀ ਕੁਮਾਰ ਤੇ ਕੁਸਮ ਬਾਵਾ ਵਲੋਂ ਲੜਕਾ ਮੁਨੀਸ਼ ਦੇ ਸ਼ਾਦੀਸ਼ੁਦਾ ਹੁੰਦੇ ਹੋਏ ਵੀ ਉਸਨੂੰ ਬਿਨਾਂ ਦੱਸੇ ਉਸਦੀ ਸ਼ਾਦੀ ਦੁਬਾਰਾ ਕਰਕੇ ਧੋਖਾ ਕੀਤਾ ਤੇ ਉਸਦੀ ਜਾਤੀ ਖਿਲਾਫ਼ ਅਪਸ਼ਬਦ ਬੋਲੇ। ਪੁਲੀਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement