ਮੀਆਂ-ਬੀਵੀ ’ਤੇ ਆਧਾਰਤਿ ਨਾਟਕ ਖੇਡਿਆ
ਸ਼ਗਨ ਕਟਾਰੀਆ
ਬਠਿੰਡਾ, 30 ਅਕਤੂਬਰ
ਨਾਟਿਅਮ ਪੰਜਾਬ ਵੱਲੋਂ ਇਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਕਰਵਾਏ ਜਾ ਰਹੇ 12ਵੇਂ ਸਾਲਾਨਾ ਨਾਟਕ ਮੇਲੇ ਦੀ 8ਵੀਂ ਸ਼ਾਮ ਨੂੰ ‘ਯਯਾਤਿ’ ਨਾਟਕ ਦਾ ਮੰਚਨ ਕੀਤਾ ਗਿਆ। ਗਿਰੀਸ਼ ਕਾਰਨਡ ਦੇ ਲਿਖੇ ਇਸ ਨਾਟਕ ਨੂੰ ਬਾਲੇਂਦਰ ਸਿੰਘ ਦੇ ਨਿਰਦੇਸ਼ਨ ਹੇਠ ‘ਹਮ ਥੀਏਟਰ ਭੋਪਾਲ’ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਵਿਚ ਰਾਜਾ ਯਯਾਤਿ ਦਾ ਵਿਆਹ ਦੈਤਯਾ ਗੁਰੂ ਸ਼ੁਕਰਾਚਾਰੀਆ ਦੀ ਬੇਟੀ ਦੇਵਯਾਨੀ ਨਾਲ ਹੋਇਆ ਹੁੰਦਾ ਹੈ। ਨਾਟਕ ’ਚ ਆਪਸੀ ਪ੍ਰਸੰਗ ਅਤੇ ਰਿਸ਼ਤੇ ਰਾਹੀਂ ਪਤੀ-ਪਤਨੀ ਦੇ ਰਿਸ਼ਤੇ ਦੀ ਸੂਖ਼ਮਤਾ ਅਤੇ ਆਪਸੀ ਤਾਲਮੇਲ ਦੀ ਜ਼ਰੂਰਤ ਨੂੰ ਦਰਸਾਇਆ ਗਿਆ। ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ 15 ਰੋਜ਼ਾ ਥੀਏਟਰ ਫੈਸਟੀਵਲ ਦੀ 8ਵੀਂ ਸ਼ਾਮ ਦੌਰਾਨ ਪਹੁੰਚੀਆਂ ਸਨਮਾਨਤਿ ਸਖਸ਼ੀਅਤਾਂ ਵਿੱਚ ਚੇਅਰਮੈਨ ਰਾਕੇਸ਼ ਪੁਰੀ, ਡੀਈਓ (ਸੈਕੰਡਰੀ) ਸ਼ਿਵਪਾਲ ਗੋਇਲ, ਡਾ. ਅਸ਼ਵਨੀ ਸੇਠੀ ਡਾਇਰੈਕਟਰ ਜੀਕੇਯੂ ਅਤੇ ਸਾਹਤਿਕਾਰ ਡਾ. ਕੁਲਦੀਪ ਦੀਪ ਵੱਲੋਂ ਸ਼ਮ੍ਹਾ ਰੌਸ਼ਨ ਦੀ ਕਰਨ ਰਸਮ ਅਦਾ ਕੀਤੀ ਗਈ।