ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਜੀਆਈ ਦੇਸ਼ ਭਰ ’ਚੋਂ ਦੂਸਰਾ ਬੈਸਟ ਮੈਡੀਕਲ ਇੰਸਟੀਚਿਊਟ

10:37 PM Jun 23, 2023 IST

ਕੁਲਦੀਪ ਸਿੰਘ

Advertisement

ਚੰਡੀਗੜ੍ਹ, 5 ਜੂਨ

ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਐਲਾਨੀ ਗਈ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ)-2023 ਵਿੱਚ ਪੀਜੀਆਈਐੱਮਈਆਰ ਚੰਡੀਗੜ੍ਹ ਨੇ ਇਸ ਵਾਰ ਵੀ ਦੂਸਰਾ ਬੈਸਟ ਮੈਡੀਕਲ ਇੰਸਟੀਚਿਊਟ ਐਵਾਰਡ ਹਾਸਲ ਕਰਕੇ ਦੇਸ਼ ਭਰ ਵਿੱਚ ਨਾਮਣਾ ਖੱਟਿਆ ਹੈ। ਦੱਸਣਯੋਗ ਹੈ ਕਿ ਸਾਲ-2018 ਤੋਂ 2023 ਤੱਕ ਪੀਜੀਆਈ ਨੂੰ ਇਹ ਲਗਾਤਾਰ ਛੇਵੀਂ ਵਾਰ ਦੂਜਾ ਸਥਾਨ ਮਿਲਿਆ ਹੈ।

Advertisement

ਪੀਜੀਆਈ ਦੇ ਡੀਨ (ਅਕਾਦਮਿਕਸ) ਡਾ. ਆਰਕੇ ਰਾਥੋ ਨੇ ਭਾਰਤ ਸਰਕਾਰ ਦੇ ਸਿੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਡਾ ਰਾਜਕੁਮਾਰ ਰੰਜਨ ਸਿੰਘ ਤੋਂ ਸਰਟੀਫਿਕੇਟ ਅਤੇ ਟਰਾਫ਼ੀ ਹਾਸਲ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਵੱਲੋਂ ਅੱਜ ਸਾਲ-2023 ਲਈ ਜਾਰੀ ਕੀਤੀ ਗਈ ਐੱਨਆਈਆਰਐੱਫ ਦਰਜਾਬੰਦੀ ਵਿੱਚ ਏਮਜ਼ ਨਵੀਂ ਦਿੱਲੀ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ ਅਤੇ ਸੀਐੱਮਸੀ ਵੇਲੋਰ ਨੂੰ ਤੀਸਰਾ ਸਥਾਨ ਦਿੱਤਾ ਗਿਆ ਹੈ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਨੂੰ ਮਨੁੱਖੀ ਸਰੋਤ ਵਿਕਾਸ ਮੰਤਰੀ ਵੱਲੋਂ 29 ਸਤੰਬਰ 2015 ਨੂੰ ਲਾਂਚ ਕੀਤਾ ਗਿਆ ਸੀ। ਐੱਨਆਈਆਰਐੱਫ ਰੈਂਕਿੰਗ ਮਾਪਦੰਡ ਵਿਆਪਕ ਤੌਰ ‘ਤੇ ਟੀਚਿੰਗ, ਲਰਨਿੰਗ ਅਤੇ ਰਿਸੋਰਸ, ਰਿਸਰਚ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਨਤੀਜਿਆਂ ਆਦਿ ਨੂੰ ਕਵਰ ਕੀਤਾ ਜਾਂਦਾ ਹੈ। ਇਨ੍ਹਾਂ ਮਾਪਦੰਡਾਂ ਦੇ ਅਧਾਰ ‘ਤੇ ਵੱਡੀਆਂ ਸੰਸਥਾਵਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ। ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਫੈਕਲਟੀ ਤੇ ਸਟਾਫ਼ ਵਧਾਈ ਦਿੱਤੀ।

Advertisement
Advertisement