ਦੇਸ਼ ਭਗਤ ਯੂਨੀਵਰਸਿਟੀ ’ਚ ਅਧਿਵਕਤਾ ਸੰਵਾਦ
05:54 AM May 25, 2025 IST
ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਐਲੂਮਨੀ ਮੀਟ ਦੌਰਾਨ ਇਕ ਮਹਿਲਾ ਵਕੀਲ ਦਾ ਸਨਮਾਨ ਕਰਦੇ ਹੋਏ। -ਫੋਟੋ: ਸੂਦ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਕਾਨੂੰਨੀ ਸਹਾਇਤਾ ਸੈੱਲ ਨੇ ‘ਵਕੀਲਾਂ ਅਤੇ ਸਾਬਕਾ ਵਿਦਿਆਰਥੀਆਂ ਦੀ ਮੁਲਾਕਾਤ: ਅਧਿਵਕਤਾ ਸੰਵਾਦ’ ਦੀ ਮੇਜ਼ਬਾਨੀ ਕੀਤੀ। ਸਮਾਗਮ ਦੀ ਸ਼ੁਰੂਆਤ ਵਿਭਾਗ ਮੁਖੀ ਦੇ ਸਵਾਗਤੀ ਭਾਸ਼ਣ ਨਾਲ ਹੋਈ ਜਿਸ ਉਪਰੰਤ ਚਾਂਸਲਰ ਡਾ. ਜ਼ੋਰਾ ਸਿੰਘ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਕਾਨੂੰਨੀ ਸਿੱਖਿਆ ਅਤੇ ਵਿਵਹਾਰਕ ਤਿਆਰੀ ਨੂੰ ਵਧਾਉਣ ਵਿੱਚ ਅਜਿਹੇ ਇੰਟਰਐਕਟਿਵ ਪਲੇਟਫਾਰਮਾਂ ਦੇ ਮੁੱਲ ’ਤੇ ਜ਼ੋਰ ਦਿੱਤਾ।ਇਸ ਮੌਕੇ ਪ੍ਰੋ.ਚਾਂਸਲਰ ਡਾ. ਤਜਿੰਦਰ ਕੌਰ ਨੇ ਕਾਨੂੰਨੀ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਵਿੱਚ ਸਾਬਕਾ ਵਿਦਿਆਰਥੀਆਂ ਦੀ ਭੂਮਿਕਾ ’ਤੇ ਚਾਨਣਾ ਪਾਇਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement