ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸਾਈ ਦੇ ਸਹਿਯੋਗ ਨਾਲ Sunday on cycle ਪ੍ਰੋਗਰਾਮ
11:08 AM May 25, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਈ
Advertisement
ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਦੇ ਨੌਰਦਰਨ ਸੈਂਟਰ ਦੇ ਸਹਿਯੋਗ ਨਾਲ ਅੱਜ ਸਵੇਰੇ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 'ਐਤਵਾਰ ਸਾਈਕਲ ’ਤੇ (Sunday on cycle) ਪ੍ਰੋਗਰਾਮ ਕਰਵਾਇਆ ਗਿਆ। ਸਾਈਕਲ ਸਵਾਰੀ ਸਵੇਰੇ 7:30 ਵਜੇ ਕਲੱਬ ਤੋਂ ਸ਼ੁਰੂ ਹੋ ਕੇ ਸੈਕਟਰ 27 ਵਿੱਚ ਦੀ ਹੁੰਦੀ ਹੋਈ ਕਲੱਬ ਵਿੱਚ ਹੀ ਸਮਾਪਤ ਹੋਈ। ਕਲੱਬ ਵੱਲੋਂ ਮੈਂਬਰਾਂ ਲਈ 75 ਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਸਮਾਗਮ SAI ਦੀ ਪਹਿਲਕਦਮੀ 'ਫਿਟਨੈੱਸ ਦੀ ਖੁਰਾਕ, ਅੱਧਾ ਘੰਟਾ ਰੋਜ਼' ਤਹਿਤ ਕਰਵਾਇਆ ਗਿਆ ਸੀ ਜਿਸ ਦਾ ਮੁੱਖ ਮੰਤਵ ਸਾਰਿਆਂ ਨੂੰ ਸਾਈਕਲ ਚਲਾਉਣ ਬਾਰੇ ਜਾਗਰੂਕ ਕਰਨਾ ਸੀ। ਇਸ ਸਾਈਕਲ ਰਾਈਡ ਵਿੱਚ ਕਲੱਬ ਮੈਂਬਰ ਤੇ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਹੋਏ। ਕਲੱਬ ਦੇ ਮੈਨੇਜਰ ਨਰਿੰਦਰ ਸ਼ਰਮਾ ਨੇ ਝੰਡੀ ਦਿਖਾ ਕੇ ਸਾਈਕਲ ਰਾਈਡ ਨੂੰ ਰਵਾਨਾ ਕੀਤਾ। ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਨੇ ਇਸ ਈਵੈਂਟ ਨੂੰ ਸਫਲ ਬਣਾਉਣ ਲਈ SAI ਦੀ ਟੀਮ ਦਾ ਧੰਨਵਾਦ ਕੀਤਾ।
Advertisement
Advertisement