ਬੱਚਿਆਂ ਵੱਲੋਂ ਮਹੀਨਾ ਕੱਢੀ ਜਾਵੇਗੀ ਲੋਕ ਚੇਤਨਾ ਰੈਲੀ
05:34 PM Jun 23, 2023 IST
ਧੂਰੀ: ਸਥਾਨਕ ਪਰਿਵਰਤਨ ਸੰਸਥਾ ਅਤੇ ਐੱਨਐੱਸਐੱਸ ਵਿਭਾਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਵੱਲੋਂ ਸਾਂਝੇ ਰੂਪ ਵਿੱਚ ਇੱਕ ਤੋਂ 30 ਜੂਨ ਸਵੇਰੇ 7 ਤੋਂ 9 ਵਜੇ ਤੱਕ ਸਮੁੱਚੇ ਸ਼ਹਿਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਵਾਤਾਵਰਨ ਨੂੰ ਬਚਾਉਣ, ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ , ਪਾਣੀ ਨੂੰ ਬਚਾਉਣਾ ਅਤੇ ਨਸ਼ਿਆਂ ਦੇ ਖ਼ਿਲਾਫ਼ ਲੋਕ ਚੇਤਨਾ ਰੈਲੀ ਕੱਢੀ ਜਾ ਰਹੀ ਹੈ। ਸਕੂਲ ਦੇ ਡੀਪੀਈ ਅਤੇ ਕੋਚ ਸੁਖਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ 80 ਬੱਚੇ ਖੇਡਾਂ ਦੀ ਸਿਖਲਾਈ ਲਈ ਮਿਹਨਤ ਕਰਦੇ ਹਨ ਅਤੇ ਚੇਤਨਾ ਰੈਲੀ ਵਿੱਚ ਹਿੱਸਾ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੌਕੇ ਅਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਪ੍ਰਦੀਪ ਸਿੰਘ ,ਪੁਨੀਤ ਕੁਮਾਰ, ਗੁਰਪ੍ਰੀਤ ਸਿੰਘ, ਤੇਜ਼ੀ ਮਾਨ, ਕਰਨਦੀਪ ਸਿੰਘ ਚੈਰੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement