ਸਿੱਖਿਆ ਕੋਆਰਡੀਨੇਟਰ ਟੀਮ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ
07:55 AM Apr 12, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 11 ਅਪਰੈਲ
ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ, ਰਾਜਪੁਰਾ ਬਲਾਕ-1 ਅਤੇ ਬਲਾਕ-2 ਵਿੱਚ ਸਕੂਲਾਂ ਵਿੱਚ ਹੋਣ ਵਾਲੇ ਉਦਘਾਟਨ ਸਮਾਰੋਹਾਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਸਿੱਖਿਆ ਕੋਆਰਡੀਨੇਟਰ ਵਿਜੇ ਕੁਮਾਰ ਮੈਨਰੋ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਦੋਹਾਂ ਬਲਾਕਾਂ ਦੇ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀ, ਅਤੇ ਹੋਰ ਸਟਾਫ਼ ਨੇ ਭਾਗ ਲਿਆ। ਇਸ ਮੌਕੇ ਸ੍ਰੀ ਮੈਨਰੋ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਜੋ ਵਿਸ਼ੇਸ਼ ਸਮਾਰੋਹ ਹੋਣ ਜਾ ਰਹੇ ਹਨ, ਉਹ ਸਿਰਫ਼ ਇੱਕ ਕਾਰਜਕ੍ਰਮ ਨਹੀਂ, ਸਗੋਂ ਨਵੀਂ ਸੋਚ ਅਤੇ ਨਵੀਨਤਮ ਸਿੱਖਿਆ ਪ੍ਰਾਪਤੀਆਂ ਵੱਲ ਇੱਕ ਕਦਮ ਹਨ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਸਕੂਲ ਵਿੱਚ ਅਧਿਆਪਕ ਅਤੇ ਵਿਦਿਆਰਥੀ ਪੂਰੀ ਲਗਨ ਨਾਲ ਤਿਆਰੀ ਕਰ ਰਹੇ ਹਨ ਤਾਂ ਜੋ ਇਹ ਸਮਾਰੋਹ ਸਫਲ ਰਹਿਣ।
Advertisement
Advertisement