ਮਾਲੇਰਕੋਟਲਾ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਯਤਨ ਜਾਰੀ: ਜਮੀਲ
07:08 AM Apr 16, 2025 IST
ਸੰਦੌੜ (ਮੁਕੰਦ ਸਿੰਘ ਚੀਮਾ): ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਮਾਣਕੀ ’ਚ ਸਕੂਲ ਦੇ ਕਮਰਿਆਂ ਅਤੇ ਖੇਡ ਮੈਦਾਨ ਦੀ ਚਾਰ ਦੀਵਾਰੀ ਦੇ ਕੀਤੇ ਨਵੀਨੀਕਰਨ ਦਾ ਉਦਘਾਟਨ ਕੀਤਾ। ਡਾ. ਜਮੀਲ-ਉਰ ਰਹਿਮਾਨ ਨੇ ਕਿਹਾ ਕਿ ਕਮਰਿਆਂ ਦੇ ਨਵੀਨੀਕਰਨ ’ਤੇ 4 ਲੱਖ ਅਤੇ ਖੇਡ ਮੈਦਾਨ ਦੀ ਚਾਰ ਦੀਵਾਰੀ ਤੇ 2.5 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਹਲਕਾ ਮਾਲੇਰਕੋਟਲਾ ਅੰਦਰ ਸਕੂਲਾਂ ਦੀ ਨੁਹਾਰ ਬਦਲਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਕਰੋੜਾਂ ਰੁਪਏ ਸਕੂਲਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ। ਇਸ ਮੌਕੇ ਹੈੱਡ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਮਿਸਤਰੀ ਸੁਖਦੇਵ ਸਿੰਘ ਮਾਣਕੀ, ਮਾਸਟਰ ਪੰਕਜ ਧੀਮਾਨ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਦੀਪਇੰਦਰ ਸਿੰਘ ਮਾਣਕੀ, ਜਗਤਾਰ ਸਿੰਘ ਜੱਸਲ, ਸੰਤੋਖ ਸਿੰਘ ਦਸੌਧਾ ਸਿੰਘ ਵਾਲਾ ਹਾਜ਼ਰ ਸਨ।
Advertisement
Advertisement