ਜਗਸੀਰ ਝਨੇੜੀ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ
05:45 AM Apr 29, 2025 IST
ਭਵਾਨੀਗੜ੍ਹ: ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ ਵੱਲੋਂ ਪਿੰਡ ਬਾਸੀਅਰਖ, ਨਰੈਣਗੜ੍ਹ, ਕਪਿਆਲ, ਬੱਟੜਿਆਣਾ, ਰਾਮਪੁਰਾ, ਗਹਿਲਾਂ, ਜੌਲੀਆਂ, ਭੱਟੀਵਾਲ ਕਲਾਂ ਅਤੇ ਘਰਾਚੋਂ ਵਿੱਚ ਅਨਾਜ ਮੰਡੀਆਂ ’ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਤੁਰੰਤ ਖ਼ਰੀਦ ਅਤੇ ਭੁਗਤਾਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ ਕੁਲਵੰਤ ਸਿੰਘ, ਸੰਤਪਾਲ ਸਿੰਘ ਕਪਿਆਲ ਤੇ ਕਰਨੈਲ ਸਿੰਘ ਸਰਪੰਚ ਮਾਝੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement