ਸਕੂਲ ਵਿੱਚ ਬੂਟੇ ਲਾਏ
05:49 AM Jun 07, 2025 IST
ਲਹਿਰਾਗਾਗਾ: ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾਗਾਗਾ ਪਿੰਡ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਅਧਿਆਪਕ ਰਜੇਸ਼ ਕੁਮਾਰ, ਰਿੰਕੀ ਅਰੋੜਾ, ਰੀਮਾ, ਸੰਦੀਪ ਕੌਰ ਅਤੇ ਬੱਚਿਆਂ ਵੱਲੋਂ ਫਲਦਾਰ ਅਤੇ ਸਜਾਵਟ ਵਾਲੇ ਬੂਟੇ ਲਗਾਏ ਗਏ। ਮੁੱਖ ਅਧਿਆਪਕ ਰਜੇਸ਼ ਕੁਮਾਰ ਵੱਲੋਂ ਬੱਚਿਆਂ ਨੂੰ ਵਾਤਾਵਰਨ ਦਿਵਸ ਮਨਾਉਣ ਬਾਰੇ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਬੂਟੇ ਲਗਾਏ। ਬੱਚਿਆਂ ਨੂੰ ਬੂਟਿਆਂ ਦੇ ਫਾਇਦੇ ਬਾਰੇ ਦੱਸਿਆ ਗਿਆ। ਵਿਸ਼ਵ ਵਾਤਾਵਰਨ ਦਿਵਸ ਸਬੰਧੀ ਸੁਚੇਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement