ਪਟਿਆਲਾ: ਦਰਜਾ ਚਾਰ ਮੁਲਜ਼ਮ ਯੂਨੀਅਨ ਦੀ ਮੀਟਿੰਗ
03:12 PM Sep 19, 2023 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਸਕੂਲਾਂ/ਕਾਲਜਾਂ ਦੇ ਆਗੂਆਂ ਦੀ ਮੀਟਿੰਗ ਇਥੇ ਸੂਬਾਈ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 26 ਸਤੰਬਰ ਨੂੰ ਮੁਹਾਲੀ ਵਿਖੇ ਦਿੱਤੇ ਜਾਣ ਵਾਲੇ ਜ਼ੋਨਲ ਧਰਨੇ ਦੀਆਂ ਤਿਆਰੀਆਂ ਦੀ ਪੜਚੋਲ ਕੀਤੀ ਗਈ। ਆਗੂਆਂ ਨੇ ਚੌਥਾ ਦਰਜਾ ਕਰਮਚਾਰੀਆਂ ਨੂੰ ਵੱਡੀ ਗਿਣਤੀ ਵਿਚ ਮੁਹਾਲੀ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਗਮੋਹਣ ਸਿੰਘ ਨੌਲੱਖਾ, ਗੁਰਤੇਜ ਸਿੰਘ, ਪਰਮਜੀਤ ਸਿੰਘ ਹਾਡਾ, ਕੁਲਵਿੰਦਰ ਸਿੰਘ, ਰਾਮਪ੍ਰਸਾਦ ਸਹੋਤਾ ਤੇ ਪ੍ਰਕਾਸ਼ ਲੁਬਾਣਾ ਹਾਜ਼ਰ ਸਨ।
Advertisement
Advertisement