ਪਰਾਲੀ: ਕਿਸਾਨਾਂ ’ਤੇ ਪਰਚਿਆਂ ਵਿਰੁੱਧ ਐਕਸ਼ਨ ਭਲਕੇ
10:17 AM Nov 19, 2023 IST
ਪਟਿਆਲਾ: ਪਰਾਲੀ ਸਾੜਨ ਦੇ ਨਾਮ ’ਤੇ ਕਿਸਾਨਾਂ ਨੂੰ ਤੰਗ ਕਰਨ ਸਮੇਤ ਉਨ੍ਹਾਂ ’ਤੇ ਪੁਲੀਸ ਕੇਸ ਬਣਾਉਣ ਅਤੇ ਜ਼ਮੀਨੀ ਰਿਕਾਰਡ ’ਚ ਰੈੱਡ ਐਂਟਰੀਆਂ ਪਾਉਣ ਦੀਆਂ ਕਾਰਵਾਈਆਂ ਖ਼ਿਲਾਫ਼ 20 ਨਵੰਬਰ ਨੂੰ ਪੂਰੇ ਭਾਰਤ ਵਿੱਚ ਡੀ.ਸੀ ਦਫਤਰਾਂ ਰਾਹੀਂ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਸਬੰਧੀ ਪੰਜਾਬ ਦੀਆਂ 18 ਕਿਸਾਨ ਜਥੇਬੰਦੀਆਂ ਦੇ ਗਰੁੱਪ ਵੱਲੋਂ ਤਿਆਰੀ ਮੀਟਿੰਗ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਸਵਾਜਪੁਰ ਜਿਲਾ ਪ੍ਰਧਾਨ ਬੀ.ਕੇ.ਯੂ. ਕ੍ਰਾਂਤੀਕਾਰੀ, ਜੰਗ ਸਿੰਘ ਭਟੇੜੀ ਸੂਬਾਈ ਪ੍ਰਧਾਨ ਬੀ.ਕੇ.ਯੂ. ਭਟੇੜੀ ਸਮੇਤ ਪ੍ਰੇਮ ਸਿੰਘ ਭੈਣੀ, ਹਰਨੇਕ ਸਿੰਘ, ਗੁਰਦੇਵ ਸਿੰਘ, ਯਾਵਿੰਦਰ ਕੂਕਾ, ਅਜੈਬ ਸਿੰਘ ਨੱਥੂਮਾਜਰਾ, ਜਗਜੀਤ ਨੱਥੂਮਾਜਰਾ ਤੇ ਬਹਾਦਰ ਸਿੰਘ ਦਦਹੇੜਾ ਆਦਿ ਆਗੂ ਸ਼ਾਮਲ ਹੋਏ। -ਖੇਤਰੀ ਪ੍ਰਤੀਨਿਧ
Advertisement
Advertisement