ਭਾਰਤ ਦੇ ਕਦਮ ਦਾ ਜਵਾਬ ਤਿਆਰ ਕਰਨ ਲਈ ਪਾਕਿਸਤਾਨ ਦੇ ਸਿਖਰਲੇ ਅਧਿਕਾਰੀ ਵੀਰਵਾਰ ਨੂੰ ਕਰਨਗੇ ਮੀਟਿੰਗ: ਆਸਿਫ
10:51 PM Apr 23, 2025 IST
ਇਸਲਾਮਾਬਾਦ, 23 ਅਪਰੈਲਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ ਆਸਿਫ਼ ਨੇ ਅੱਜ ਦੇਰ ਰਾਤ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਕੂਟਨੀਤਕ ਸਬੰਧਾਂ ਨੂੰ ਘਟਾਉਣ ਦੇ ਭਾਰਤ ਦੇ ਕਦਮ ਦਾ ਢੁੱਕਵਾਂ ਜਵਾਬ ਤਿਆਰ ਕਰਨ ਲਈ ਸਿਖਰਲੇ ਸਿਵਲ ਅਤੇ ਫ਼ੌਜੀ ਅਧਿਕਾਰੀ ਵੀਰਵਾਰ ਨੂੰ ਮੀਟਿੰਗ ਕਰਨਗੇ।
Advertisement
ਭਾਰਤ ਨੇ ਅੱਜ ਸੀਸੀਐੱਸ ਦੀ ਮੀਟਿੰਗ ’ਚ 1960 ਦੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਅਤੇ ਪਾਕਿਸਤਾਨ ਨਾਲ ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਐਲਾਨ ਕੀਤਾ।
ਆਸਿਫ਼ ਨੇ ਇੱਕ ਬਿਆਨ ’ਚ ਕਿਹਾ, ‘‘ਰਾਸ਼ਟਰੀ ਸੁਰੱਖਿਆ ਕਮੇਟੀ ਦਾ ਇੱਕ ਸੈਸ਼ਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਵੇਗਾ।’’ ਉਨ੍ਹਾਂ ਕਿਹਾ ਕਿ ‘ਭਾਰਤੀ ਕਦਮਾਂ ਦਾ ਢੁੱਕਵਾਂ ਜਵਾਬ’ ਦੇਣ ਲਈ ਫ਼ੈਸਲੇ ਲਏ ਜਾਣਗੇ। ਸਾਰੀਆਂ ਸੇਵਾਵਾਂ ਦੇ ਮੁਖੀ ਅਤੇ ਮੁੱਖ ਕੈਬਨਿਟ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
Advertisement
ਅਜਿਹੀਆਂ ਮੀਟਿੰਗਾਂ ਮੁੱਖ ਮੌਕਿਆਂ ’ਤੇ ਬੁਲਾਈਆਂ ਜਾਂਦੀਆਂ ਹਨ ਜਦੋਂ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਜਾਣੀ ਹੁੰਦੀ ਹੈ। -ਪੀਟੀਆਈ
Advertisement