ਜਸਟਿਸ ਵਰਮਾ ਦੇ ਘਰ ਨਕਦੀ ਮਿਲਣ ਦੀ ਪੁਸ਼ਟੀ, ਚੀਫ ਜਸਟਿਸ ਨੇ ਜਵਾਬ ਮੰਗਿਆ
05:35 AM May 08, 2025 IST
ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਸੁਪਰੀਮ ਕੋਰਟ ਵੱਲੋਂ ਬਣਾਈ ਗਈ ਤਿੰਨ ਜੱਜਾਂ ’ਤੇ ਆਧਾਰਿਤ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ’ਤੇ 14 ਮਾਰਚ ਨੂੰ ਲੱਗੀ ਅੱਗ ਦੌਰਾਨ ਉਥੇ ਨਕਦੀ ਮਿਲੀ ਸੀ। ਸੂਤਰਾਂ ਨੇ ਕਿਹਾ ਕਿ ਜਸਟਿਸ ਵਰਮਾ ਤੋਂ ਜਵਾਬ ਦੀ ਮੰਗ ਕਰਦਿਆਂ ਚੀਫ਼ ਜਸਟਿਸ ਸੰਜੀਵ ਖੰਨਾ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਵਜੋਂ ਅਹੁਦੇ ਤੋਂ ਲਾਂਭੇ ਹੋ ਜਾਣ।
ਤਿੰਨ ਮੈਂਬਰੀ ਜਾਂਚ ਕਮੇਟੀ ਨੇ 4 ਮਈ ਨੂੰ ਚੀਫ਼ ਜਸਟਿਸ ਨੂੰ ਰਿਪੋਰਟ ਸੌਂਪੀ ਹੈ। ਕਮੇਟੀ ਨੂੰ ਸਪੱਸ਼ਟ ਸਬੂਤ ਮਿਲੇ ਹਨ ਜਿਨ੍ਹਾਂ ਤੋਂ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਕਿ ਜਸਟਿਸ ਵਰਮਾ ਦੀ ਨਵੀਂ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ਦੇ ਸਟੋਰ ਰੂਮ ’ਚੋਂ ਭਾਰੀ ਮਾਤਰਾ ’ਚ ਨਕਦੀ ਮਿਲੀ ਸੀ। ਕਮੇਟੀ ਨੇ ਦਿੱਲੀ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਅਤੇ ਦਿੱਲੀ ਫਾਇਰ ਸਰਵਿਸ ਦੇ ਮੁਖੀ ਸਮੇਤ 50 ਤੋਂ ਵੱਧ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ।
Advertisement
Advertisement