ਪੀਐੱਸਐੱਲਵੀ-ਸੀ61 ਅੱਜ ਤੋਂ ਇਸਰੋ ਦੇ 101ਵੇਂ ਮਿਸ਼ਨ ’ਤੇ
04:51 AM May 18, 2025 IST
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼): ਪੀਐੱਸਐੱਲਵੀ ਰਾਕੇਟ ਰਾਹੀਂ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪਗ੍ਰਹਿ ਦੀ ਲਾਂਚਿੰਗ ਦੀਆਂ ਤਿਆਰੀਆਂ ਅੱਜ ਇੱਥੇ ਮੁਕੰਮਲ ਹੋ ਗਈਆਂ। ਪੀਐੱਸਐੱਲਵੀ-ਸੀ61 ਦੀ ਲਾਂਚਿੰਗ 18 ਮਈ ਨੂੰ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਦੇ ਪਹਿਲੇ ‘ਲਾਂਚ ਪੈਡ’ ਤੋਂ ਸਵੇਰੇ 5.59 ਵਜੇ ਹੋਣੀ ਤੈਅ ਕੀਤੀ ਗਈ। ਇਹ ਪੁਲਾੜ ਏਜੰਸੀ ਇਸਰੋ ਦਾ 101ਵਾਂ ਮਿਸ਼ਨ ਹੈ। ਪੀਐੱਸਐੱਲਵੀ ਆਪਣੇ 63ਵੇਂ ਮਿਸ਼ਨ ’ਚ ਧਰਤੀ ਨਿਗਰਾਨ ਉਪਗ੍ਰਹਿ (ਈਓਐੱਸ-09) ਨੂੰ ਲਿਜਾਵੇਗਾ ਜੋ ਸਾਰੇ ਮੌਸਮੀ ਹਾਲਾਤ ’ਚ ਧਰਤੀ ਦੀਆਂ ਤਸਵੀਰਾਂ ਖਿੱਚਣ ਦੇ ਸਮਰੱਥ ਹੋਵੇਗਾ। ਉਪਗ੍ਰਹਿ ਵੱਲੋਂ 24 ਘੰਟੇ ਖਿੱਚੀਆਂ ਜਾਣ ਵਾਲੀਆਂ ਤਸਵੀਰਾਂ ਕਈ ਖੇਤਰਾਂ ਲਈ ਅਹਿਮ ਹੋਣਗੀਆਂ। -ਪੀਟੀਆਈ
Advertisement
Advertisement