ਪਾਕਿਸਤਾਨ: ਬੰਬ ਧਮਾਕੇ ਕਾਰਨ ਤਿੰਨ ਵਿਅਕਤੀ ਹਲਾਕ
07:26 PM Nov 19, 2023 IST
ਕੋਇਟਾ, 19 ਨਵੰਬਰ
Advertisement
ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਇੱਕ ਸੜਕ ਕਿਨਾਰੇ ਹੋਏ ਬੰਬ ਧਮਾਕੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਮੁਹੰਮਦ ਰਹੀਮ ਨੇ ਦੱਸਿਆ ਕਿ ਇਹ ਧਮਾਕਾ ਕੇਚ ਜ਼ਿਲ੍ਹੇ ਦੇ ਬਲਗਾਟਰ ਇਲਾਕੇ ’ਚ ਹੋਇਆ। ਬੰਬ ਸੜਕ ਕਿਨਾਰੇ ਕੂੜੇ ’ਚ ਲੁਕਾ ਕੇ ਹੋਇਆ ਸੀ। ਉਨ੍ਹਾਂਂ ਕਿਹਾ ਕਿ ਧਮਾਕੇ ’ਚ ਦੋ ਭਰਾਵਾਂ ਸਣੇ ਤਿੰਨ ਵਿਅਕਤੀ ਮਾਰੇ ਗਏ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਹ ਇੱਕ ਪਰਿਵਾਰਕ ਸਮਾਗਮ ’ਚ ਸ਼ਾਮਲ ਹੋਣ ਜਾ ਰਹੇ ਸਨ। ਹਾਲੇ ਤੱਕ ਕਿਸੇ ਵੀ ਗੁਟ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਏਪੀ
Advertisement
Advertisement