ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਦਫ਼ਤਰ ਖੋਲ੍ਹਿਆ
ਪੱਤਰ ਪ੍ਰੇਰਕ
ਦੋਰਾਹਾ, 17 ਜਨਵਰੀ
ਨਗਰ ਕੌਂਸਲ ਦੋਰਾਹਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਵਾਸੀਆਂ ਨੂੰ ਘਰ ਦੇ ਨੇੜੇ ਸਰਕਾਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਸ਼ਿਕਾਇਤਾਂ ਲਈ ਦੂਰ ਨਾ ਜਾਣਾ ਪਵੇ। ਇਸ ਦੌਰਾਨ ਸਰਕਾਰ ਦੇ ਅਧਿਕਾਰੀਆਂ ਨੂੰ ਜਵਾਬ ਦੇਹ ਬਣਾਉਣ ਦੀ ਕੜੀ ਤਹਿਤ ਨਗਰ ਕੌਂਸਲ ਦੇ ਈਓ ਦੀ ਰਿਹਾਇਸ਼ ਵਿਚ ਦਫ਼ਤਰ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਕਰਦਿਆਂ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਕਦੇ ਕਿਸੇ ਲੀਡਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਠੋਸ ਕਦਮ ਨਹੀਂ ਚੁੱਕੇ ਜਦੋਂਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਨੇ ਨਿਵੇਕਲੀ ਪੁਲਾਂਘ ਪੁੱਟਦਿਆਂ ਹਫ਼ਤੇ ਵਿਚ ਇਕ ਦਿਨ ਵਿਧਾਇਕ, ਪਟਵਾਰੀ, ਸੀਡੀਪੀਓ ਅਤੇ ਹੋਰ ਅਧਿਕਾਰੀਆਂ ਦੇ ਬੈਠਣ ਲਈ ਦਫ਼ਤਰ ਖੋਲ੍ਹ ਦਿੱਤਾ ਹੈ ਜੋ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਸਦਾ ਹੱਲ ਕਰਨਗੇ ਤੇ ਰੋਜ਼ਾਨਾ ਦੋ ਮੁਲਾਜ਼ਮ ਦਫ਼ਤਰ ਵਿੱਚ ਤਾਇਨਾਤ ਰਹਿਣਗੇ। ਇਸ ਮੌਕੇ ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ, ਏਪੀ ਜੱਲ੍ਹਾ, ਮਨਜੀਤ ਸਿੰਘ, ਰਾਣਾ ਕੂੰਨਰ, ਰਣਜੀਤ ਸਿੰਘ ਟਿਵਾਣਾ, ਕੌਂਸਲਰ ਕੁਲਵੰਤ ਸਿੰਘ, ਪ੍ਰਿਆ ਸੂਦ, ਰੁਚੀ ਬੈਕਟਰ, ਬੌਬੀ ਤਿਵਾੜੀ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਹਰਨੇਕ ਸਿੰਘ ਨੇਕੀ, ਸਤਿੰਦਰਪਾਲ ਸਿੰਘ, ਮੰਗਾ ਜਰਮਨ, ਸੁਖਬੀਰ ਤਲਵਾੜਾ, ਅਵਤਾਰ ਮਠਾੜੂ, ਸੰਦੀਪ ਸੂਦ, ਮਨੀ ਅਰੋੜਾ, ਬੌਬੀ ਕਪਿਲਾ ਆਦਿ ਹਾਜ਼ਰ ਸਨ।