ਸਾਈਬਰ ਸੈੱਲ ਦਿਹਾਤੀ ਦੀ ਟੀਮ ਨੇ 50 ਮੋਬਾਈਲ ਲੱਭੇ
07:56 AM May 07, 2025 IST
ਪੱਤਰ ਪ੍ਰੇਰਕ
ਜਗਰਾਉਂ, 6 ਮਈ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸਾਈਬਰ ਅਪਰਾਧ ਸੈੱਲ ਨੇ ਲੋਕਾਂ ਦੇ ਗਵਾਚੇ ਅਤੇ ਖੋਹੇ 50 ਮੋਬਾਈਲ ਲੋਕਾਂ ਨੂੰ ਸੌਂਪੇ। ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ, ਐੱਸਪੀ (ਡੀ) ਹਰਕਮਲ ਕੌਰ ਬਰਾੜ ਨੇ ਦੱਸਿਆ ਕਿ ਗਵਾਚੇ ਜਾਂ ਚੋਰਾਂ ਵੱਲੋਂ ਝਪਟੇ ਫੋਨਾਂ ਬਾਰੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਸਨ। ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁ-ਗਿਣਤੀ ਮੋਬਾਈਲ ਦੇਸ਼ ਦੇ ਦੂਜੇ ਰਾਜਾਂ ਵਿੱਚ ਚੱਲਦੇ ਪਾਏ ਗਏ ਹਨ।ਅੱਜ ਪੁਲੀਸ ਅਧਿਕਾਰੀਆਂ ਨੇ ਮਿਲੇ ਮੋਬਾਇਲਾਂ ਦੀ ਵੰਡ ਕੀਤੀ। ਮੋਬਾਈਲ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਝੱਲਕ ਦਿਖ ਰਹੀ ਸੀ।
Advertisement
Advertisement