NHAI hikes toll charges:ਐੱਨਐੱਚਏਆਈ ਨੇ ਦੇਸ਼ ਭਰ ਵਿਚ ਟੌਲ ਰੇਟ ਵਧਾਏ
03:09 PM Apr 01, 2025 IST
ਨਵੀਂ ਦਿੱਲੀ, 1 ਅਪਰੈਲ
ਹੁਣ ਦੇਸ਼ ਭਰ ਵਿਚ ਲੋਕਾਂ ਨੂੰ ਕੌਮੀ ਮਾਰਗਾਂ ’ਤੇ ਸਫਰ ਕਰਨ ਵੇਲੇ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐੱਚਏਆਈ) ਨੇ ਦੇਸ਼ ਭਰ ਦੇ ਟੌਲ ਪਲਾਜ਼ਿਆਂ ’ਤੇ ਟੌਲ ਦੇ ਰੇਟ ਚਾਰ ਤੋਂ ਪੰਜ ਫੀਸਦੀ ਤਕ ਵਧਾ ਦਿੱਤੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਧੇ ਹੋਏ ਰੇਟ ਅੱਜ ਤੋਂ ਹੀ ਲਾਗੂ ਹੋ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੇ 24 ਟੌਲ ਪਲਾਜ਼ਿਆਂ ’ਤੇ ਵੀ ਰੇਟ ਵੱਧ ਗਏ ਹਨ। ਇਹ ਪਤਾ ਲੱਗਿਆ ਹੈ ਕਿ ਇਹ ਵਾਧਾ ਪੰਜ ਰੁਪਏ ਤੋਂ 25 ਰੁਪਏ ਤਕ ਕੀਤਾ ਗਿਆ ਹੈ।
Advertisement
Advertisement