ਮਨੀਪੁਰ: ਮਸ਼ਕੂਕਾਂ ਵੱਲੋਂ ਪਿੰਡ ਦੇ ਪ੍ਰਧਾਨ ’ਤੇ ਹਮਲੇ ਮਗਰੋਂ ਕਬਾਇਲੀ ਭਾਈਚਾਰਿਆਂ ਵਿਚਾਲੇ ਤਣਾਅ ਵਧਿਆ
10:16 PM Apr 05, 2025 IST
ਇੰਫਾਲ, 5 ਅਪਰੈਲ
Advertisement
ਮਨੀਪੁਰ ’ਚ ਅੱਜ ਦੋ ਕਬਾਇਲੀ ਭਾਈਚਾਰਿਆਂ ਵਿਚਾਲੇ ਉਦੋਂ ਤਣਾਅ ਪੈਦਾ ਹੋ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ੱਕੀ ਅਤਿਵਾਦੀਆਂ ਨੇ ਇੱਕ ਪਿੰਡ ਦੇ ਪ੍ਰਧਾਨ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬਾਅਦ ਦੁਪਹਿਰ 12.15 ਵਜੇ ਵਾਪਰੀ ਜਦੋਂ ਕਈ ਹਥਿਆਰਬੰਦ ਅਤਿਵਾਦੀ ਕਾਂਗਪੋਕਪੀ ਜ਼ਿਲ੍ਹੇ ਦੇ ਕੋਂਸਾਖੁਲ ਪਿੰਡ ਅੰਦਰ ਦਾਖਲ ਹੋਏ ਤੇ ਪਿੰਡ ਦੇ ਪ੍ਰਧਾਨ ਐਮਸਨ ਅਬੋਨਮਈ ਸਮੇਤ ਕਈ ਲੋਕਾਂ ’ਤੇ ਹਮਲਾ ਕਰ ਦਿੱਤਾ। Naga-dominated Konsakhul ਨਗਾ ਬਹੁਗਿਣਤੀ ਵਾਲੇ ਪਿੰਡ ਕੋਂਸਾਖੁਲ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਕਥਿਤ ਤੌਰ ’ਤੇ ਕੁਕੀ ਭਾਈਚਾਰੇ ਨਾਲ ਸਬੰਧਤ ਇਹ ਅਤਿਵਾਦੀ ਗੁਆਂਢੀ ਹਰਾਓਥੇਲ ਪਿੰਡ ਤੋਂ ਸਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਦੌਰਾਨ Rongmei Naga Council ਨੇ ਹਮਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ
Advertisement
Advertisement