One Nation One Election: ਆਗਾਮੀ ਚੋਣਾਂ ਵਿੱਚ ‘ਇਕ ਦੇਸ਼, ਇਕ ਚੋਣ’ ਸੰਕਲਪ ਲਾਗੂ ਹੋਣ ਦੇ ਦਾਅਵੇ ਝੂਠੇ: ਸੀਤਾਰਮਨ
Sitharaman refutes false claims that 'One Nation One Election' will be implemented in next polls
ਚੇਨੱਈ, 5 ਅਪਰੈਲ
ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ‘ਇਕ ਦੇਸ਼, ਇਕ ਚੋਣ’ ਦੇ ਸੰਕਲਪ ਬਾਰੇ ਝੂਠੇ ਪ੍ਰਚਾਰ ਨੂੰ ਖਾਰਜ ਕਰਦੇ ਹੋਏ ਸਪੱਸ਼ਟ ਕੀਤਾ ਕਿ ਇਸ ਨੂੰ ਆਗਾਮੀ ਚੋਣਾਂ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ।
Union Finance and Corporate Affairs Minister Nirmala Sitharaman ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਗਪਗ ਇਕ ਲੱਖ ਕਰੋੜ ਰੁਪਏ ਖਰਚੇ ਗਏ ਸਨ, ਅਤੇ ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਐਨਾ ਵੱਡਾ ਖਰਚਾ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਜੇ ਸੰਸਦ ਅਤੇ ਵਿਧਾਨ ਸਭਾ ਮੈਂਬਰਾਂ ਦੀ ਚੋਣ ਲਈ ਇੱਕੋ ਸਮੇਂ ਚੋਣਾਂ ਹੁੰਦੀਆਂ ਹਨ ਤਾਂ ਦੇਸ਼ ਦੀ ਵਿਕਾਸ ਦਰ ਵਿੱਚ ਲਗਪਗ 1.5 ਫ਼ੀਸਦ ਦਾ ਵਾਧਾ ਹੋਵੇਗਾ।’’
ਸੀਤਾਰਮਨ ਨੇ ਕੁਝ ਪਾਰਟੀਆਂ ’ਤੇ ‘ਇਕ ਦੇਸ਼, ਇਕ ਚੋਣ’ ਦੀ ਪਹਿਲ ਬਾਰੇ ‘ਅਫ਼ਵਾਹਾਂ ਫੈਲਾਉਣ’ ਦਾ ਦੋਸ਼ ਲਗਾਇਆ ਜੋ ਇਸ ਦਾ ਅੱਖਾਂ ਬੰਦ ਕਰ ਕੇ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇੱਕੋ ਸਮੇਂ ਚੋਣਾਂ 2034 ਤੋਂ ਬਾਅਦ ਹੀ ਕਰਵਾਉਣ ਦੀ ਯੋਜਨਾ ਹੈ ਅਤੇ ਤਤਕਾਲੀ ਰਾਸ਼ਟਰਪਤੀ ਵੱਲੋਂ ਆਪਣੀ ਮਨਜ਼ੂਰੀ ਦਿੱਤੇ ਜਾਣ ਸਬੰਧੀ ਹਾਲੇ ਅਧਾਰ ਤਿਆਰ ਕੀਤਾ ਜਾ ਰਿਹਾ ਹੈ।-ਪੀਟੀਆਈ