bus accident: ਹਿਮਾਚਲ ਪ੍ਰਦੇਸ਼: ਕੁੱਲੂ ’ਚ ਬੱਸ ਹਾਦਸੇ ’ਚ 25 ਜ਼ਖਮੀ
10:30 PM Apr 05, 2025 IST
ਸ਼ਿਮਲਾ, 5 ਅਪਰੈਲ
Advertisement
ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ ਨੂੰ ਜਾ ਰਹੀ ਇੱਕ ਬੱਸ ਅੱਜ ਬਦੀਰੋਪਾ ਇਲਾਕੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 25 ਲੋਕ ਜ਼ਖਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ 45 ਯਾਤਰੀਆਂ ਨੂੰ ਲੈ ਕੇ ਕੁੱਲੂ ਦੇ ਬਾਥੜ ਪਿੰਡ ਤੋਂ ਆ ਰਹੀ ਬੱਸ ਡਰਾਈਵਰ ਤੋਂ ਬੇਕਾਬੂ ਹੋ ਗਈ।
ਪੁੁਲੀਸ ਮੁਤਾਬਕ ਹਾਦਸੇ ’ਚ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਕੁੱਲੂ ਦੇ Regional Hospital ਰੈਫਰ ਕੀਤਾ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹਨ। ਪੁਲੀਸ ਨੇ ਦੱਸਿਆ ਕਿ ਬਾਕੀ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਛੁੱਟੀ ਦੇ ਦਿੱਤੀ ਗਈ।
Advertisement
ਕੁੱਲੂ ਦੇ Superintendent of Police (SP) Karthikeyan Gokulachandran ਨੇ ਕਿਹਾ ਕਿ ਘਟਨਾ ਦੇ ਸਬੰਧ ’ਚ ਡਰਾਈਵਰ ਖ਼ਿਲਾਫ਼ ਕੇੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement