ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਸਮਾਪਤ
ਰਮੇਸ ਭਾਰਦਵਾਜ
ਲਹਿਰਾਗਾਗਾ, 13 ਨਵੰਬਰ
ਸੀਬੀਐਸਈ ਵੱਲੋਂ ਇੱਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਕਰਵਾਈ ਗਈ ਅੰਡਰ-17 ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦੇਰ ਰਾਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਫਾਈਨਲ ਮੁਕਾਬਲੇ ਦੌਰਾਨ ਹਰਿਆਣਾ ਦੀਆਂ ਲੜਕੀਆਂ ਨੇ ਰਾਜਸਥਾਨ ਨੂੰ ਪਛਾੜ ਕੇ ਚੈਂਪੀਅਨਸ਼ਿਪ ਜਿੱਤੀ। ਟੀਮ ਦੀ ਖਿਡਾਰਨ ਜਸਮੀਨ ਨੂੰ ਬੈਸਟ ਰੇਡਰ ਅਤੇ ਰਾਜਸਥਾਨ ਦੀ ਗੌਰੀ ਸ਼ਰਮਾ ਨੂੰ ਬੈਸਟ-ਸਟੌਪਰ ਦਾ ਖ਼ਿਤਾਬ ਦਿੱਤਾ ਗਿਆ। ਸੈਮੀਫਾਈਨਲ ਮੁਕਾਬਲਿਆਂ ਦੌਰਾਨ ਰਾਜਸਥਾਨ ਨੇ ਤਾਮਿਲਨਾਡੂ, ਹਿਸਾਰ (ਹਰਿਆਣਾ) ਨੇ ਸਿਰਸਾ (ਹਰਿਆਣਾ) ਨੂੰ ਹਰਾ ਕੇ ਕੇ ਅੰਤਿਮ ਗੇੜ ’ਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਹੋਏ ਮੁਕਾਬਲਿਆਂ ਦੌਰਾਨ ਰਾਜਸਥਾਨ ਨੇ ਹਿਮਾਚਲ ਪ੍ਰਦੇਸ਼, ਹਰਿਆਣਾ ਨੇ ਰਾਜਸਥਾਨ, ਹਰਿਆਣਾ ਨੇ ਦਿੱਲੀ, ਦਿੱਲੀ ਨੇ ਅਸਾਮ, ਰਾਜਸਥਾਨ ਨੇ ਉੱਤਰ ਪ੍ਰਦੇਸ਼, ਹਰਿਆਣਾ ਨੇ ਦਿੱਲੀ, ਪੰਜਾਬ ਨੇ ਦੁਬਈ, ਆਂਧਰਾ ਪ੍ਰਦੇਸ਼ ਨੇ ਉਤਰਾਖੰਡ, ਦਿੱਲੀ ਨੇ ਹਿਮਾਚਲ ਪ੍ਰਦੇਸ਼, ਪੰਜਾਬ ਨੇ ਆਬੂਧਾਬੀ ਤੇ ਉੱਤਰ-ਪ੍ਰਦੇਸ਼ ਨੇ ਪੰਜਾਬ ਨੂੰ ਪਛਾੜਿਆ। ਵਿਧਾਇਕ ਬਰਿੰਦਰ ਗੋਇਲ, ਚੇਅਰਮੈਨ ਜਸਵੀਰ ਸਿੰਘ ਕੁਦਨੀ, ਐਸਡੀਐਮ ਸੂਬਾ ਸਿੰਘ, ਡੀਐਸਪੀ ਦੀਪਕ ਰਾਏ, ਅੰਤਰਰਾਸ਼ਟਰੀ ਕਬੱਡੀ ਕੋਚ ਨੈਬ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।