Nagpur factory explosion: ਨਾਗਪੁਰ ਫੈਕਟਰੀ ਵਿੱਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ
12:36 PM Apr 12, 2025 IST
ਨਾਗਪੁਰ, 12 ਅਪਰੈਲ
Nagpur factory explosion death toll climbs to five: ਇੱਥੋਂ ਦੀ ਐਲੂਮੀਨੀਅਮ ਫੌਇਲ ਫੈਕਟਰੀ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਇਹ ਧਮਾਕਾ ਬੀਤੀ ਰਾਤ ਹੋਇਆ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਗੰਭੀਰ ਜ਼ਖਮੀ ਦੋ ਹੋਰ ਵਰਕਰਾਂ ਨੇ ਅੱਜ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਉਮਰ 20 ਤੋਂ 27 ਸਾਲ ਦਰਮਿਆਨ ਸੀ। ਜਾਣਕਾਰੀ ਅਨੁਸਾਰ ਇਸ ਫੈਕਟਰੀ ਵਿਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਸੀ ਤੇ ਜਿਸ ਕਾਰਨ ਫੈਕਟਰੀ ਅੰਦਰ ਕੰਮ ਕਰਦੇ ਮਜ਼ਦੂਰ ਫਸ ਗਏ ਸਨ।
Advertisement
Advertisement