ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਂ-ਪੁੱਤ ਕਤਲ ਮਾਮਲਾ: ਪੁਲੀਸ ਵੱਲੋਂ ਘਰ ਵਿੱਚੋਂ ਸਾਮਾਨ ਬਰਾਮਦ

08:57 AM Jul 05, 2023 IST
ਘਰ ਵਿੱਚੋਂ ਬਰਾਮਦ ਹੋਇਆ ਸਾਮਾਨ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਜੁਲਾਈ
ਪਿੰਡ ਕਾਂਗਥਲਾ ਵਿੱਚ ਮਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਨਸ਼ੇੜੀ ਪੁੱਤ ਤੇ ਉਸ ਦੇ ਦੋ ਸਾਥੀਆਂ ਨੂੰ ਪੁਲੀਸ ਗ੍ਰਿਫ਼ਤਾਰ ਕਰ ਕੇ ਭਾਵੇਂ ਹੋਰ ਪੜਤਾਲ ਲਈ ਪੁਲੀਸ ਨੇ ਚਾਰ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਵੱਲੋਂ ਅੱਜ ਘਰ ਵਿੱਚੋਂ ਕੁਝ ਸਾਮਾਨ ਬਰਾਮਦ ਕੀਤਾ ਗਿਆ ਹੈ। ਸਹਿਮੇ ਪਿੰਡ ਦੇ ਲੋਕ ਕਾਤਲਾਂ ਬਾਰੇ ਕੁਝ ਵੀ ਕਹਿਣ ਤੋਂ ਘਬਰਾਉਂਦੇ ਹਨ। ਪਿੰਡ ਦੇ ਵਿਚਾਲੇ ਮਹਿਲ ਨੁਮਾ ਘਰ ਵਿੱਚ ਤਿੰਨੇ ਮਾਂ ਪੁੱਤ ਰਹਿੰਦੇ ਸਨ। 23 ਜੂਨ ਨੂੰ ਮੁਲਜ਼ਮ ਨੇ ਆਪਣੇ ਮਾਂ ਜਿਸਮ ਦੇ ਦਰਜਨ ਦੇ ਕਰੀਬ ਟੁਕੜੇ ਕਰ ਕੇ ਖੌਫ਼ਨਾਕ ਮੌਤ ਦਿੱਤੀ ਸੀ। ਇਸ ਕਾਰੇ ਦਾ ਪਤਾ ਉਦੋਂ ਲੱਗਿਆ ਜਦੋਂ ਘਰ ਵਿੱਚ ਮਾਸ ਸਾੜਿਆ ਜਾ ਰਿਹਾ ਸੀ ਅਤੇ ਘਰ ਦਾ ਸਾਮਾਨ ਵੇਚਿਆ ਜਾ ਰਿਹਾ ਸੀ।
ਸ਼ਿਕਾਇਤਕਰਤਾ ਭਗਵਾਨ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ ਗਿੰਦਾ, ਰਾਜਿੰਦਰ ਸਿੰਘ ਰਾਜਾ ਤੇ ਰਣਜੀਤ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲੀਸ ਕੋਲ ਮੰਨਿਆ ਹੈ ਕਿ ਹੈ ਉਨ੍ਹਾਂ ਨੇ ਪਰਮਜੀਤ ਕੌਰ ਦਾ ਕਤਲ ਉਸ ਸਰੀਰ ਦੇ ਟੁਕੜੇ ਕੀਤੇ ਗਏ ਜਦੋਂ ਉਹ ਰਸੋਈ ਵਿੱਚ ਕੰਮ ਕਰ ਰਹੀ ਸੀ। ਇਸ ਦੌਰਾਨ ਜਸਵਿੰਦਰ ਸਿੰਘ ਆ ਗਿਆ ਜਿਸ ਨੂੰ ਵੀ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਸਵਿੰਦਰ ਮਾਂ ਨਾਲ ਰਲ ਕੇ ਮੁਲਜ਼ਮ ਨੂੰ ਪੈਸੇ ਦੇਣ ਦੀ ਥਾਂ ਨਸ਼ੇ ਛੱਡਣ ਲਈ ਕੁੱਟਦਾ ਸੀ। ਮੁਲਜ਼ਮਾਂ ਨੇ ਦੱਸਿਆ ਹੈ ਕਿ ਜਿਵੇਂ ਜਿਵੇਂ ਤੇਲ ਅਤੇ ਬਾਲਣ ਦਾ ਪ੍ਰਬੰਧ ਹੁੰਦਾ ਉਹ ਮਾਂ ਦੀ ਲਾਸ਼ ਦੇ ਟੁਕੜੇ ਸਾੜ ਰਹੇ ਸਨ।
ਥਾਣਾ ਸ਼ੁਤਰਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ।

Advertisement

Advertisement
Tags :
ਸਾਮਾਨਪੁਲੀਸਬਰਾਮਦਮਾਂ-ਪੁੱਤਮਾਮਲਾਵੱਲੋਂਵਿੱਚੋਂ
Advertisement