8 ਸਾਲਾ ਲੜਕੀ ਦੀ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ
ਬੁਦਾਊਂ, 19 ਮਾਰਚ
ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਬੁੱਧਵਾਰ ਨੂੰ ਇਕ ਵਿਅਕਤੀ ਨੂੰ 2024 ਵਿੱਚ ਸੱਤ ਸਾਲ ਦੀ ਬੱਚੀ ਦੇ ਜਿਨਸੀ ਸ਼ੋਸ਼ਣ ਵਿੱਚ ਅਸਫਲ ਰਹਿਣ ਤੋਂ ਬਾਅਦ ਉਸਦੀ ਹੱਤਿਆ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਜ਼ਿਲ੍ਹਾ ਸਰਕਾਰੀ ਵਕੀਲ ਵੀਰੇਂਦਰ ਸਿੰਘ ਅਤੇ ਪ੍ਰਦੀਪ ਭਾਰਤੀ ਨੇ ਦੱਸਿਆ ਚਾਰ ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਵਿਸ਼ੇਸ਼ ਜੱਜ ਦੀਪਕ ਕੁਮਾਰ ਯਾਦਵ ਨੇ 22 ਸਾਲਾ ਜੈਨ ਆਲਮ ਨੂੰ ਅਪਰਾਧ ਦਾ ਦੋਸ਼ੀ ਪਾਇਆ ਅਤੇ ਮੌਤ ਦੀ ਸਜ਼ਾ ਸੁਣਾਈ ਹੈ।
ਇਹ ਘਟਨਾ 18 ਅਕਤੂਬਰ 2024 ਦੀ ਹੈ ਜਦੋਂ ਬੱਚੀ ਬਿਲਸੀ ਕਸਬੇ ਵਿੱਚ ਸਬਜ਼ੀਆਂ ਖਰੀਦਣ ਲਈ ਨਿਕਲੀ ਸੀ ਪਰ ਘਰ ਵਾਪਸ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਵੱਧ ਤੋਂ ਵੱਧ ਸਜ਼ਾ ਤੋਂ ਇਲਾਵਾ ਅਦਾਲਤ ਨੇ ਦੋਸ਼ੀ ’ਤੇ 1.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਨਾਬਾਲਗ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਉਸਦੀ ਲਾਸ਼ ਇੱਕ ਛੱਡੇ ਹੋਏ ਘਰ ਵਿੱਚ ਮਿਲੀ ਸੀ। ਸਿੰਘ ਨੇ ਕਿਹਾ ਕਿ ਅਪਰਾਧ ਵਾਲੀ ਥਾਂ ਦੇ ਆਸ-ਪਾਸ ਦੇ ਸੀਸੀਟੀਵੀ ਕਲਿੱਪਾਂ ਨੇ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕੀਤੀ।-ਪੀਟੀਆਈ