ਮਹਾਰਾਸ਼ਟਰ: ਜ਼ਖ਼ਮੀ ਨੂੰ ਮੰਜੇ ’ਤੇ ਪਾ ਕੇ 14 ਕਿਲੋਮੀਟਰ ਦੂਰ ਹਸਪਤਾਲ ਪਹੁੰਚਾਇਆ
08:54 AM Jul 28, 2024 IST
ਗੜ੍ਹਚਿਰੌਲੀ, 27 ਜੁਲਾਈ
ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਇੱਕ ਜ਼ਖ਼ਮੀ ਆਦਿਵਾਸੀ ਵਿਅਕਤੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੰਜੇ ’ਤੇ ਪਾ ਕੇ ਨਦੀ ਪਾਰ ਕੀਤੀ ਤੇ ਫਿਰ ਉਸ ਨੂੰ ਤਕਰੀਬਨ 14 ਕਿਲੋਮੀਟਰ ਦੂਰ ਸਥਿਤ ਹਸਪਤਾਲ ਦਾਖਲ ਕਰਵਾਇਆ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਮੁੰਬਈ ਤੋਂ ਇੱਕ ਹਜ਼ਾਰ ਕਿਲੋਮੀਟਰ ਦੂਰ ਸਥਿਤ ਭਾਮਰਾਗੜ੍ਹ ਤਹਿਸੀਲ ਦੇ ਭਾਟਪਰ ਪਿੰਡ ਦਾ ਰਹਿਣ ਵਾਲਾ ਮੱਲੂ ਮੱਜੀ (67) ਵੀਰਵਾਰ ਨੂੰ ਖੇਤਾਂ ’ਚ ਕੰਮ ਕਰਦਿਆਂ ਜ਼ਖ਼ਮੀ ਹੋ ਗਿਆ ਸੀ। ਮੱਲੂ ਮੱਜੀ ਦੇ ਪੁੱਤਰ ਪੁਸੂ ਮੱਜੀ ਤੇ ਕੁਝ ਹੋਰ ਲੋਕਾਂ ਨੇ ਮੰਜੇ ’ਤੇ ਪਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਛੱਤੀਸਗੜ੍ਹ ਦੀ ਹੱਦ ਨਾਲ ਲਗਦੇ ਗੜਚਿਰੌਲੀ ਜ਼ਿਲ੍ਹੇ ਦੇ ਭਾਮਰਾਗੜ੍ਹ ’ਚ ਹਸਪਤਾਲ ਪਿੰਡ ਤੋਂ ਤਕਰੀਬਨ 14 ਕਿਲੋਮੀਟਰ ਦੂਰ ਹੈ ਅਤੇ ਭਾਟਪਰ ਦੇ ਵਸਨੀਕਾਂ ਨੂੰ ਮੈਡੀਕਲ ਸਹੂਲਤ ਤੱਕ ਪਹੁੰਚਣ ਲਈ ਇੱਕ ਛੋਟੀ ਨਦੀ ਪਾਰ ਕਰਨੀ ਪੈਂਦੀ ਹੈ। -ਪੀਟੀਆਈ
Advertisement
Advertisement