ਜ਼ਮੀਨੀ ਵਿਵਾਦ: ਗੋਲੀਬਾਰੀ ’ਚ ਦੋ ਧਿਰਾਂ ਦੇ ਚਾਰ ਫੱਟੜ
08:20 AM Feb 03, 2025 IST
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਫਰਵਰੀ
ਪਿੰਡ ਕੋਟਸ਼ਮੀਰ ’ਚ ਕਥਿਤ ਜ਼ਮੀਨੀ ਵਿਵਾਦ ਦੇ ਸਬੰਧ ’ਚ ਦੋ ਧਿਰਾਂ ’ਚ ਗੋਲੀਬਾਰੀ ਹੋਈ। ਇਸ ਘਟਨਾ ’ਚ ਜ਼ਖ਼ਮੀ ਚਾਰ ਜਣਿਆਂ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ’ਚ ਦਾਖ਼ਲ ਕੋਟਸ਼ਮੀਰ ਦੇ ਗੁਰਜੀਤ ਸਿੰਘ ਨੇ ਦੱਸਿਆ ਕਿ ਵਿਰੋਧੀ ਧਿਰ ਵਾਲੇ ਖੇਤ ਵਿੱਚ ਧੱਕੇ ਨਾਲ ਨਹਿਰੀ ਖਾਲ ਬਣਾ ਰਹੇ ਸਨ ਜਦਕਿ ਇਸ ਸਬੰਧ ’ਚ ਪਹਿਲਾਂ ਹੀ ਅਦਾਲਤ ਵੱਲੋਂ ਰੋਕ ਲਾਈ ਗਈ ਹੈ। ਉਸ ਨੇ ਦੱਸਿਆ ਕਿ ਜਦੋਂ ਖਾਲ ਪਾ ਰਹੇ ਵਿਅਕਤੀਆਂ ਨੂੰ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੂਜੀ ਧਿਰ ਦੇ ਬੰਦਿਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਡੀਐੱਸਪੀ ਬਠਿੰਡਾ (ਦਿਹਾਤੀ) ਹਿਨਾ ਗੁਪਤਾ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਜਾਣਿਆ। ਉਨ੍ਹਾਂ ਦੱਸਿਆ ਕਿ ਖਾਲ ਦੇ ਮੁੱਦੇ ’ਤੇ ਚੱਲੀਆਂ ਗੋਲੀਆਂ ਕਾਰਨ ਦੋ ਧਿਰਾਂ ਦੋ-ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਜਾਵੇਗਾ।
Advertisement
Advertisement