ਬਘੇਲ ਤੇ ਖਹਿਰਾ ਨਾਲ ਡੱਟ ਕੇ ਖੜ੍ਹੇਗੀ ਪੰਜਾਬ ਕਾਂਗਰਸ: ਰੰਧਾਵਾ
04:14 AM Mar 14, 2025 IST
ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 13 ਮਾਰਚ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਅਤੇ ਈਡੀ ਦੀਆਂ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੀ ਨਹੀਂ ਤੇ ਸ੍ਰੀ ਬਘੇਲ ਅਤੇ ਖਹਿਰਾ ਨਾਲ ਡੱਟ ਕੇ ਖੜ੍ਹੇਗੀ। ਉਨ੍ਹਾਂ ਸ੍ਰੀ ਖਹਿਰਾ ਦੀ ਚੰਡੀਗੜ੍ਹ ਸਥਿਤ ਪ੍ਰਾਪਰਟੀ ਈਡੀ ਵੱਲੋਂ ਜ਼ਬਤ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਅਤੇ ਈਡੀ ਦੀ ਇਹ ਕਾਰਵਾਈ ਅਸਲ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਦਿਨੋਂ-ਦਿਨ ਵਧ ਰਹੀ ਲੋਕਪ੍ਰਿਯਤਾ ਤੇ ਘਬਰਾਹਟ ਦਾ ਨਤੀਜਾ ਹੈ। ਸ੍ਰੀ ਰੰਧਾਵਾ ਨੇ ਆਖਿਆ ਕਿ ਭਾਜਪਾ ਨੇ ਬਦਲਾ ਲਊ ਕਾਰਵਾਈ ਤਹਿਤ ਈਡੀ ਦਾ ਸਹਾਰਾ ਲਿਆ ਹੈ।
Advertisement
Advertisement