Punjab News: ਧਮਾਕੇ ਨਾਲ ਘਰ ਦੀਆਂ ਛੱਤਾਂ ਉੱਡੀਆਂ ਤੇ ਪਰਿਵਾਰਕ ਮੈਂਬਰ ਫੱਟੜ
01:51 PM Mar 14, 2025 IST
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ,14 ਮਾਰਚ
Advertisement
ਇਥੋਂ ਨਜ਼ਦੀਕੀ ਪਿੰਡ ਪੱਖੋ ਕਲਾਂ ਵਿਚ ਬੀਤੀ ਰਾਤ ਹਰਮੇਲ ਸਿੰਘ ਦੇ ਘਰ ਭੇਦਭਰੀ ਹਾਲਤਾਂ ’ਚ ਇੱਕ ਜ਼ੋਰਦਾਰ ਧਮਾਕਾ ਹੋਣ ਕਾਰਨ ਘਰ ਦੇ ਤਿੰਨ ਕਮਰਿਆਂ ਦੀਆਂ ਛੱਤਾਂ ਉੱਡ ਗਈਆਂ ਤੇ ਪਰਿਵਾਰਕ ਮੈਂਬਰ ਫੱਟੜ ਹੋ ਗਏ। ਧਮਾਕੇ ਦੇ ਮੁੱਖ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਇਸ ਅਚਨਚੇਤ ਹੋਏ ਧਮਾਕੇ ਨਾਲ ਹਰਮੇਲ ਸਿੰਘ, ਉਸਦੀ ਪਤਨੀ ਅਤੇ ਬੱਚੇ ਜ਼ਖਮੀ ਹੋ ਗਏ।
ਉਧਰ ਧਮਾਕੇ ਬਾਰੇ ਲੋਕਾਂ ਵੱਲੋਂ ਕਿਆਸ ਲਾਏ ਜਾ ਰਹੇ ਹਨ, ਪਰ ਅਸਲ ਕਾਰਨ ਸਾਹਮਣੇ ਨਹੀਂ ਆਇਆ। ਮੌਕੇ ’ਤੇ ਮੌਜੂਦ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਗੈਸ ਸਿਲੰਡਰ ਤੇ ਇਨਵਰਟਰ ਠੀਕ ਹਾਲਤ ਵਿਚ ਜਾਪਦੇ ਹਨ, ਪਰ ਇਸ ਧਮਾਕੇ ਦਾ ਕਾਰਨ ਕੋਈ ਕੈਮੀਕਲ ਜਾ ਗੈਸ ਲੀਕ ਹੋ ਸਕਦਾ ਹੈ । ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫਸਰ ਗੁਰਮੇਲ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਧਮਾਕੇ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਧਮਾਕੇ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
Advertisement
Advertisement