ਬੱਚਿਆਂ ਨਾਲ ਛੁੱਟੀਆਂ ਬਿਤਾਉਣ ਗਏ ਕਰੀਨਾ ਤੇ ਸੈਫ਼ ਅਲੀ ਖਾਨ
04:19 AM Mar 14, 2025 IST
ਮੁੰਬਈ:
Advertisement
ਬੌਲੀਵੁੱਡ ਅਦਾਕਾਰ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਅੱਜ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਦੇਖੇ ਗਏ। ਇਹ ਜੋੜਾ ਆਪਣੇ ਬੱਚਿਆਂ ਤੈਮੂਰ ਅਤੇ ਜੇਹ ਨਾਲ ਹੋਲੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਤੋਂ ਬਾਹਰ ਜਾਂਦਾ ਦਿਖਾਈ ਦਿੱਤਾ। ਇਸ ਮੌਕੇ ਦੋਵਾਂ ਨੇ ਆਰਾਮਦਾਇਕ ਤੇ ਸਟਾਈਲਿਸ਼ ਕੱਪੜੇ ਪਾਏ ਹੋਏ ਸਨ। ਕਰੀਨਾ ਕਪੂਰ ਨੇ ਕਾਲਾ ਅਤੇ ਸਫੈਦ ਪਹਿਰਾਵਾ ਪਾਇਆ ਸੀ। ਦੂਜੇ ਪਾਸੇ ਸੈਫ਼ ਨੇ ਨੇਵੀ ਅਮਰੀਕੀ ਝੰਡੇ ਵਾਲੀ ਪ੍ਰਿੰਟਡ ਟੀ-ਸ਼ਰਟ ਤੇ ਪੈਂਟ ਪਾਈ ਹੋਈ ਸੀ। ਇਸ ਮੌਕੇ ਤੈਮੂਰ ਆਪਣੇ ਪਿਤਾ ਦਾ ਹੱਥ ਫੜ ਕੇ ਜਾ ਰਿਹਾ ਸੀ ਜਦਕਿ ਜੇਹ ਨੂੰ ਉਸ ਦੀ ਨਾਨੀ ਲੈ ਕੇ ਜਾ ਰਹੀ ਸੀ। ਇਹ ਕਿਆਸ ਲਾਏ ਜਾ ਰਹੇ ਹਨ ਕਿ ਇਹ ਪਰਿਵਾਰ ਮੁੰਬਈ ਤੋਂ ਬਾਹਰ ਹੋਲੀ ਦੇ ਜਸ਼ਨ ਮਨਾਏਗਾ। -ਏਐੱਨਆਈ
Advertisement
Advertisement