ਝਾਰਖੰਡ: ਧਮਾਕੇ ’ਚ ਸੀਆਰਪੀਐੱਫ ਜਵਾਨ ਹਲਾਕ, ਇੱਕ ਜ਼ਖ਼ਮੀ
05:55 AM Mar 23, 2025 IST
ਚਾਇਬਾਸਾ (ਝਾਰਖੰਡ), 22 ਮਾਰਚ
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਅੱਜ ਬਾਰੂਦੀ ਸੁਰੰਗ (ਆਈਈਡੀ) ਫਟਣ ਕਾਰਨ ਸੀਆਰਪੀਐੱਫ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਵੰਗਰਾਮ ਮਰੰਗਪੌਂਗਾ ਜੰਗਲੀ ਖੇਤਰ ਵਿੱਚ ਦੁਪਹਿਰ ਬਾਅਦ 2.30 ਵਜੇ ਹੋਇਆ। ਇਹ ਇਲਾਕਾ ਛੋਟਾਨਾਗਰਾ ਥਾਣੇ ਅਧੀਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਵੱਲੋਂ ਇਸ ਖੇਤਰ ਵਿੱਚ ਨਕਸਲ ਵਿਰੋਧੀ ਅਪਰੇਸ਼ਨ ਚਲਾਇਆ ਜਾ ਰਿਹਾ ਸੀ। -ਪੀਟੀਆਈ
Advertisement
Advertisement