ਲੱਖਾਂ ਰੁਪਏ ਦੇ ਗਹਿਣੇ ਚੋਰੀ
08:32 AM Aug 02, 2023 IST
ਪੱਤਰ ਪ੍ਰੇਰਕ
ਲਹਿਰਾਗਾਗਾ, 1 ਅਗਸਤ
ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿੱਚ ਚੋਰ ਦਿਨ ਦਿਹਾੜੇ ਇੱਕ ਮਕਾਨ ਅੰਦਰ ਵੜ ਕੇ ਅਲਮਾਰੀ ਦਾ ਜਿੰਦਰਾ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਮਕਾਨ ਮਾਲਕ ਦੇ ਬਿਆਨ ’ਤੇ ਥਾਣਾ ਲਹਿਰਾਗਾਗਾ ਦੀ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਲਕਾਰ ਸਿੰਘ ਉਰਫ ਕਾਲਾ ਪੁੱਤਰ ਜਗਦੇਵ ਸਿੰਘ ਨੇ ਲਹਿਰਾਗਾਗਾ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਪਰਵਿਾਰ ਆਪਣੀ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ ਤੇ ਉਹ ਖ਼ੁਦ ਖੇਤ ਗਿਆ ਹੋਇਆ ਸੀ। ਉਹ ਜਦੋਂ ਦੁਪਹਿਰ ਕਰੀਬ ਇੱਕ ਵਜੇ ਆਪਣੇ ਘਰ ਆਇਆ ਤੇ ਦੇਖਿਆ ਕਿ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ। ਅਲਮਾਰੀ ਦਾ ਜਿੰਦਰਾ ਟੁੱਟਿਆ ਪਿਆ ਸੀ। ਉਸ ਨੇ ਦੱਸਿਆ ਕਿ ਸਾਮਾਨ ਦੇਖਣ ’ਤੇ ਪਤਾ ਲੱਗਿਆ ਕਿ ਚੋਰ ਕਰੀਬ 7 ਤੋਲੇ ਸੋਨਾ, ਲਗਪਗ 12 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ।
Advertisement
Advertisement