ਲਾਂਸ ਨਾਇਕ ਦਰਸ਼ਨ ਸਿੰਘ ਸਕੂਲ ਦੇ ਵਿਦਿਆਰਥੀ ਸਨਮਾਨੇ
ਧੂਰੀ, 28 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਲਾਂਸ ਨਾਇਕ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਵਾਨ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਇੰਚਾਰਜ ਮੈਡਮ ਨਿਸ਼ਾ ਨਾਰੰਗ ਨੇ ਕਿਹਾ ਅੱਠਵੀਂ ਜਮਾਤ ਵਿੱਚੋਂ ਪਹਿਲੀ ਪੁਜ਼ੀਸ਼ਨ ਹਰਜੋਤ ਕੌਰ, ਦੂਜੀ ਪੁਜ਼ੀਸ਼ਨ ਆਕਾਸ਼ਦੀਪ ਕੌਰ ਅਤੇ ਤੀਜੀ ਪੁਜ਼ੀਸ਼ਨ ਸ਼ਿਫਾਲੀ ਗੁਪਤਾ, ਦਸਵੀਂ ਵਿੱਚੋਂ ਪਹਿਲੀ ਪੁਜ਼ੀਸ਼ਨ ਰੁਬੀਨਾ ਬੇਗ਼ਮ, ਦੂਜੀ ਪੁਜ਼ੀਸ਼ਨ ਸਰੀਨ ਅਤੇ ਤੀਜੀ ਪੁਜ਼ੀਸ਼ਨ ਮਨਪ੍ਰੀਤ ਕੌਰ ਜਦਕਿ ਬਾਰ੍ਹਵੀਂ (ਆਰਟਸ) ਵਿੱਚੋਂ ਪਹਿਲੀ ਪੁਜ਼ੀਸ਼ਨ ਅਰਸ਼ਦੀਪ ਕੌਰ, ਦੂਜੀ ਪੁਜ਼ੀਸ਼ਨ ਜੁਵੈਰੀਆ ਅਤੇ ਤੀਜੀ ਪੁਜ਼ੀਸ਼ਨ ਮੁਹੰਮਦ ਨਸੀਮ ਨੇ ਹਾਸਲ ਕੀਤੀ ਸੀ ਜਿਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਸਾਇੰਸ ਵਿੱਚੋਂ ਪਹਿਲੀ ਪੁਜ਼ੀਸ਼ਨ ਪਰਵਿੰਦਰ ਸਿੰਘ, ਦੂਜੀ ਪੁਜ਼ੀਸ਼ਨ ਹਰਮਨਦੀਪ ਸਿੰਘ ਅਤੇ ਤੀਜੀ ਪੁਜ਼ੀਸ਼ਨ ਪ੍ਰਿੰਸਪ੍ਰੀਤ ਸਿੰਘ ਔਲਖ ਨੇ ਹਾਸਲ ਕੀਤੀ ਸੀ, ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਵੋਕੇਸ਼ਨਲ ਟੈਕਸਟਾਈਲ ਵਿੰਗ ਵਿੱਚੋਂ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਨਿਸ਼ਾ, ਜਸਪ੍ਰੀਤ ਕੌਰ ਅਤੇ ਪਰਵਿੰਦਰ ਕੌਰ ਦਾ ਵੀ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸਮੂਹ ਸਕੂਲ ਸਟਾਫ਼ ਤੋਂ ਇਲਾਵਾ ਚੇਅਰਮੈਨ ਮਹਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਭਲਵਾਨ ਦੇ ਸਰਪੰਚ ਭਗਵਾਨ ਸਿੰਘ ਹਾਜ਼ਰ ਸਨ।