ਜੰਮੂ-ਕਸ਼ਮੀਰ: ਕਾਲਜ ਬੱਸ ਪਲਟਣ ਕਾਰਨ ਇਕ ਵਿਦਿਆਰਥਣ ਦੀ ਮੌਤ, 17 ਜ਼ਖਮੀ
11:16 AM Apr 12, 2025 IST
ਸ਼੍ਰੀਨਗਰ, 12 ਅਪਰੈਲ
Advertisement
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਇਕ ਕਾਲਜ ਬੱਸ ਦੇ ਹਾਦਸੇ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਸਰਕਾਰੀ ਡਿਗਰੀ ਕਾਲਜ ਹੰਦਵਾੜਾ ਦੀ ਇਕ ਬੱਸ ਜੋ 27 ਵਿਦਿਆਰਥੀਆਂ ਨੂੰ ਪਿਕਨਿਕ ਲਈ ਲੈ ਜਾ ਰਹੀ ਸੀ, ਹੰਦਵਾੜਾ ਦੇ ਵੋਡਪੋਰਾ ਖੇਤਰ ਦੇ ਨੇੜੇ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹੰਦਵਾੜਾ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਵਿਦਿਆਰਥਣ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀਆਂ ਵਿੱਚੋਂ ਦੋ ਨੂੰ ਇੱਥੇ ਇਕ ਹਸਪਤਾਲ ਰੈਫਰ ਕੀਤਾ ਗਿਆ ਹੈ, ਜਦੋਂ ਕਿ 15 ਦਾ ਹੰਦਵਾੜਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। -ਪੀਟੀਆਈ
Advertisement
Advertisement