ਹੁਸ਼ਿਆਰਪੁਰ ਨੇੜਿਓਂ ਮਿਲੀ ਚੀਨੀ ਮਿਜ਼ਾਈਲ ਤੋਂ ਮਿਲੇਗੀ ਅਹਿਮ ਜਾਣਕਾਰੀ
ਵਿਜੈ ਮੋਹਨ
ਚੰਡੀਗੜ੍ਹ, 9 ਮਈ
ਪੂਰਬੀ ਪੰਜਾਬ ਦੇ ਹੁਸ਼ਿਆਰਪੁਰ ਨੇੜੇ ਸ਼ੁੱਕਰਵਾਰ ਨੂੰ ਚੀਨ ਦੀ ਬਣੀ ਲੰਮੀ ਦੂਰੀ ਦੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਬਰਾਮਦਗੀ ਨਾਲ ਭਾਰਤੀ ਹਵਾਈ ਸੈਨਾ ਨੂੰ ਇਸ ਦੀਆਂ ਤਕਨੀਕੀ ਖੂਬੀਆਂ ਅਤੇ ਸੰਚਾਲਨ ਸਮਰੱਥਾ ਬਾਰੇ ਪਹਿਲੀ ਨਜ਼ਰ ਅਹਿਮ ਜਾਣਕਾਰੀ ਮਿਲਣ ਉਮੀਦ ਹੈ। ਇਸ ਨਾਲ IAF ਨੂੰ ਬਾਹਰੀ ਹਵਾਈ ਹਮਲਿਆਂ ਦਾ ਢੁਕਵਾਂ ਜਵਾਬ ਦੇਣ ਵਿੱਚ ਮਦਦ ਮਿਲੇਗੀ।
PL-15 ਵਜੋਂ ਪਛਾਣੀ ਗਈ ਇਹ ਮਿਜ਼ਾਈਲ ਇੱਕ ਸਰਗਰਮ ਰਾਡਾਰ ਹੋਮਿੰਗ ਮਿਜ਼ਾਈਲ ਹੈ ਜੋ JF-17 ਵਰਗੇ ਚੀਨੀ ਲੜਾਕੂ ਜਹਾਜ਼ਾਂ ਵਿਚ ਫਿੱਟ ਹੈ, ਜੋ ਪਾਕਿਸਤਾਨ ਹਵਾਈ ਸੈਨਾ ਦੀ ਸੇਵਾ ਵਿੱਚ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ PL-15E ਵੇਰੀਐਂਟ ਪ੍ਰਾਪਤ ਕੀਤਾ ਹੈ ਜਿਸ ਦੀ ਰੇਂਜ 145 ਕਿਲੋਮੀਟਰ ਤੱਕ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਪਾਕਿਸਤਾਨ ਨੇ ਭਾਰਤ ਨਾਲ ਚੱਲ ਰਹੀ ਜੰਗ ਵਿਚ JF-17 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ।
ਹਵਾਈ ਸੈਨਾ ਦੇ ਅਧਿਕਾਰੀਆਂ ਮੁਤਾਬਕ ਇਹ ਮਿਜ਼ਾਈਲ ਸ਼ਾਇਦ ਭਾਰਤੀ ਜਹਾਜ਼ ’ਤੇ ਦਾਗੀ ਗਈ ਸੀ, ਜੋ ਆਪਣੇ ਨਿਸ਼ਾਨੇ ਤੋਂ ਖੁੰਝ ਗਈ। ਇਸ ਨੇ ਆਪਣੀ ਉਡਾਣ ਉਦੋਂ ਤੱਕ ਜਾਰੀ ਰੱਖੀ ਜਦੋਂ ਤੱਕ ਇਸ ਦਾ ਬਾਲਣ ਖਤਮ ਨਹੀਂ ਹੋ ਗਿਆ ਅਤੇ ਮਗਰੋਂ ਇਹ ਜ਼ਮੀਨ ’ਤੇ ਡਿੱਗ ਗਈ।
ਹੁਸ਼ਿਆਰਪੁਰ ਦੇ ਕਮਾਹੀ ਦੇਵੀ ਪਿੰਡ ਤੋਂ ਭਾਰਤ-ਪਾਕਿਸਤਾਨ ਸਰਹੱਦ ਦੀ ਸਭ ਤੋਂ ਨੇੜਲੀ ਦੂਰੀ, ਜਿੱਥੇ ਇਹ ਮਿਜ਼ਾਈਲ ਮਿਲੀ ਸੀ, ਕਰੀਬ 60 ਕਿਲੋਮੀਟਰ ਹੈ। ਮਿਜ਼ਾਈਲ ਦੀ ਰੇਂਜ ਡਿਜ਼ਾਈਨਰਾਂ ਵੱਲੋਂ ਨਿਰਧਾਰਿਤ ਕੀਤੀ ਜਾਂਦੀ ਹੈ, ਇਹ ਲਾਂਚ ਪਲੈਟਫਾਰਮ ਦੀ ਉਚਾਈ ਅਤੇ ਗਤੀ, ਵਾਤਾਵਰਣ ਦੀਆਂ ਸਥਿਤੀਆਂ ਅਤੇ ਹਮਲੇ ਦੇ ਕੋਣ ਦੇ ਆਧਾਰ ’ਤੇ ਆਪਣੇ ਨਿਸ਼ਾਨੇ ਤੋਂ ਭਟਕ ਸਕਦੀ ਹੈ। ਇਸ ਦੇ ਸਿਸਟਮ ਦੀ ਜਾਂਚ , ਇਸ ਦੇ ਲਾਂਚ ਦੇ ਸਥਾਨ ਅਤੇ ਸਥਿਤੀਆਂ ਬਾਰੇ ਅਹਿਮ ਸੁਰਾਗ ਪ੍ਰਦਾਨ ਕਰ ਸਕਦੀ ਹੈ।
ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਨੇ ਕਿਹਾ, ‘‘ਭਾਰਤੀ ਮਾਹਿਰਾਂ ਲਈ ਮਿਜ਼ਾਈਲ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਹੈ, ਜੋ ਇਸ ਦੀ ਸੰਚਾਲਨ ਯੋਜਨਾਬੰਦੀ ਲਈ ਅਹਿਮ ਜਾਣਕਾਰੀ ਪ੍ਰਦਾਨ ਕਰੇਗਾ।’’
ਮਿਜ਼ਾਈਲ ਦੀ ਪ੍ਰੋਪਲਸ਼ਨ ਯੂਨਿਟ, ਵਾਰਹੈੱਡ ਅਤੇ ਇਲੈਕਟ੍ਰਾਨਿਕ ਪ੍ਰਣਾਲੀਆਂ ਜਿਵੇਂ ਕਿ ਰਾਡਾਰ ਅਤੇ ਮਾਰਗਦਰਸ਼ਨ ਯੂਨਿਟ ਦਾ ਅਧਿਐਨ ਕੀਤਾ ਜਾਵੇਗਾ, ਜੋ ਕਿ IAF ਨੂੰ ਆਪਣੀਆਂ ਸਮਰਥਾਵਾਂ ਦੀ ਯਥਾਰਥਵਾਦੀ ਤਸਵੀਰ ਦੇਵੇਗੀ ਜੋ ਇਲੈਕਟ੍ਰਾਨਿਕ ਦਸਤਖਤਾਂ ਦੀ ਸਮੀਖਿਆ ਕਰਨ, ਸਾਹਿਤ ਦਾ ਅਧਿਐਨ ਕਰਨ, ਵਿਜ਼ੂਅਲ ਦੀ ਜਾਂਚ ਕਰਨ ਜਾਂ ਹੋਰ ਖੁਫੀਆ ਜਾਣਕਾਰੀਆਂ ’ਤੇ ਭਰੋਸਾ ਕਰਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਪਾਕਿਸਤਾਨ ਵੱਲੋਂ ਭਾਰਤ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਹਮਲਾ ਕਰਨ ਲਈ ਡਰੋਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਬਚੇ ਹੋਏ ਹਿੱਸਿਆਂ ਦੀ ਵੀ ਇਸੇ ਤਰ੍ਹਾਂ ਜਾਂਚ ਕੀਤੀ ਜਾਵੇਗੀ। ਬੀਐੱਸਐੱਫ ਨਿਯਮਿਤ ਤੌਰ ’ਤੇ ਸਰਹੱਦ ਤੋਂ ਬਰਾਮਦ ਕੀਤੇ ਗਏ ਡਰੋਨਾਂ, ਜੋ ਤਸਕਰੀ ਲਈ ਵਿਆਪਕ ਤੌਰ ’ਤੇ ਵਰਤੇ ਜਾਂਦੇ ਹਨ, ਦਾ ਫੋਰੈਂਸਿਕ ਵਿਸ਼ਲੇਸ਼ਣ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਲਾਂਚਿੰਗ ਸਥਾਨ, ਮੰਜ਼ਿਲ ਅਤੇ ਹੋਰ ਮਾਪਦੰਡਾਂ ਦਾ ਪਤਾ ਲਗਾਇਆ ਜਾ ਸਕੇ। ਇਸ ਲਈ ਪੰਜਾਬ ਅਤੇ ਦਿੱਲੀ ਵਿੱਚ ਸਮਰਪਿਤ ਲੈਬਾਰਟਰੀਆਂ ਸਥਾਪਤ ਕੀਤੀਆਂ ਗਈਆਂ ਹਨ।
ਦੁਸ਼ਮਣ ਦੀਆਂ ਹਥਿਆਰ ਪ੍ਰਣਾਲੀਆਂ ਅਤੇ ਉਪਕਰਣਾਂ ਦੀ ਸਮਰੱਥਾ ਦਾ ਮੁਲਾਂਕਣ ਕਰਨਾ ਸੰਚਾਲਨ ਯੋਜਨਾਬੰਦੀ ਅਤੇ ਲੜਾਈ ਪ੍ਰਕਿਰਿਆਵਾਂ ਦੀ ਕੁੰਜੀ ਹੈ, ਅਤੇ ਸਾਰੀਆਂ ਫੌਜਾਂ ਇਸ ਪਹਿਲੂ ’ਤੇ ਬਹੁਤ ਜ਼ੋਰ ਦਿੰਦੀਆਂ ਹਨ। ਇਹ ਕਹਿਣ ਦੀ ਜ਼ਰੂਰਤ ਨਹੀਂ, ਹੋਰ ਦੇਸ਼ ਜੋ ਚੀਨ ਨੂੰ ਖ਼ਤਰਾ ਮੰਨਦੇ ਹਨ, ਖਾਸ ਕਰਕੇ ਅਮਰੀਕਾ, ਵੀ ਮਿਜ਼ਾਈਲ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਣਗੇ।
ਦੇਸ਼ ਆਪਣੀਆਂ ਸਮਰੱਥਾਵਾਂ ਦਾ ਮੁਲਾਂਕਣ ਕਰਨ ਲਈ ਦੂਜੇ ਦੇਸ਼ਾਂ ਦੇ ਫੌਜੀ ਉਪਕਰਣਾਂ ’ਤੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਦੇਸ਼ਾਂ ਨਾਲ ਸਾਂਝੇ ਅਭਿਆਸ ਮੁਲਾਂਕਣ ਦਾ ਇੱਕ ਹੋਰ ਤਰੀਕਾ ਹੈ। ਦਰਅਸਲ, ਸਿੰਗਾਪੁਰ ਹਵਾਈ ਸੈਨਾ ਨਾਲ ਸਾਂਝੇ ਅਭਿਆਸਾਂ ਦੌਰਾਨ, ਆਈਏਐਫ ਦੇ ਪਾਇਲਟਾਂ ਨੂੰ ਐਫ-16 ਦਾ ਸਿੱਧਾ ਤਜਰਬਾ ਮਿਲ ਰਿਹਾ ਹੈ ਜੋ ਪਾਕਿਸਤਾਨ ਦੀ ਹਵਾਈ ਸਮਰੱਥਾ ਦਾ ਮੁੱਖ ਹਿੱਸਾ ਹਨ।
ਚੀਨ ਅਤੇ ਪਾਕਿਸਤਾਨ ਹੀ ਇਸ ਮਿਜ਼ਾਈਲ ਨੂੰ ਚਲਾਉਣ ਵਾਲੇ ਦੇਸ਼ ਹਨ ਅਤੇ ਇਸ ਨੂੰ ਪੱਛਮ ਵਿੱਚ CH-AA-10 ਅਬੈਡਨ ਵਜੋਂ ਵੀ ਜਾਣਿਆ ਜਾਂਦਾ ਹੈ। ਪਾਕਿਸਤਾਨ ਨੂੰ ਇਹ ਮਿਜ਼ਾਈਲਾਂ ਹਾਲ ਹੀ ਵਿੱਚ ਪ੍ਰਾਪਤ ਹੋਈਆਂ ਹਨ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ - ਏਅਰ ਫੋਰਸ ਦੁਆਰਾ ਵਰਤੇ ਜਾ ਰਹੇ ਕੁਝ ਰੂਪਾਂ ਦੀ ਰੇਂਜ 300 ਕਿਲੋਮੀਟਰ ਤੱਕ ਦੱਸੀ ਜਾਂਦੀ ਹੈ। ਭਾਰਤ ਕੋਲ R-27, R77, KS-172 ਅਤੇ Meteor ਵਰਗੀਆਂ ਕਈ ਲੰਬੀ ਦੂਰੀ ਦੀਆਂ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਹਨ, ਜੋ 300 ਕਿਲੋਮੀਟਰ ਤੱਕ ਦੀ ਰੇਂਜ ਤੱਕ ਦੇ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਇਨ੍ਹਾਂ ਦੀ ਵਰਤੋਂ Su-30, MiG-29 ਅਤੇ Rafale ’ਤੇ ਕੀਤੀ ਜਾਂਦੀ ਹੈ। Astra ਅਤੇ Solid Fuel Ducted Ramjet ਵਰਗੀਆਂ ਸਵਦੇਸ਼ੀ ਮਿਜ਼ਾਈਲਾਂ, ਜਿਨ੍ਹਾਂ ਦੀ ਰੇਂਜ 350 ਕਿਲੋਮੀਟਰ ਹੈ, ਵੀ ਵਿਕਾਸ ਅਧੀਨ ਹਨ।