ਜੰਮੂ-ਕਸ਼ਮੀਰ: ਸੜਕ ਹਾਦਸੇ ਵਿੱਚ 4 ਦੀ ਮੌਤ
02:48 PM Mar 23, 2025 IST
ਗੰਦਰਬਲ, 23 ਮਾਰਚ
Advertisement
ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਇਕ ਬੱਸ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਸੜਕ ਹਾਦਸੇ ਵਿੱਚ ਹੋਰ 17 ਲੋਕ ਜ਼ਖਮੀ ਵੀ ਹੋਏ। ਬਲਾਕ ਮੈਡੀਕਲ ਅਫਸਰ ਡਾ. ਅਰਸ਼ੀਦ ਬਾਬਾ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ। ਇਹ ਟੱਕਰ ਸੀਆਰਪੀਐੱਫ ਕੈਂਪ ਦੇ ਨੇੜੇ ਇੱਕ ਕਾਰ ਅਤੇ ਇੱਕ ਯਾਤਰੀ ਬੱਸ ਵਿਚਕਾਰ ਹੋਈ। ਉਨ੍ਹਾਂ ਦੱਸਿਆ ਕਿ ਕੁੱਲ 21 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ ਚਾਰ ਵਿਅਕਤੀ ਮ੍ਰਿਤਕ ਸਨ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ ਨੂੰ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ, ਜਦੋਂ ਕਿ ਅੱਠ ਨੂੰ ਐੱਸਕੇਆਈਐੱਮਐੱਸ ਵਿਚ ਰੈਫਰ ਕੀਤਾ ਗਿਆ ਹੈ। ਪੰਜ ਤੋਂ ਛੇ ਲੋਕ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ ਜਦਕਿ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ। -ਪੀਟੀਆਈ
Advertisement
Advertisement