IPL: GT beat SRH by seven wickets: ਗੁਜਰਾਤ ਟਾਈਟਨਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
11:13 PM Apr 06, 2025 IST
Hyderabad: Gujarat Titans' batter Shubman Gill plays a shot during the IPL match against Sunrisers Hyderabad. PTI Photo
ਹੈਦਰਾਬਾਦ, 6 ਅਪਰੈਲ
Advertisement
ਗੁਜਰਾਤ ਟਾਈਟਨਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰ ਦਿੱਤਾ।Gujarat Titans ਨੇ ਕਪਤਾਨ ਸ਼ੁਭਮਨ ਗਿੱਲ ਦੇ ਨਾਬਾਦ ਨੀਮ ਸੈਂਕੜੇ (61 ਦੌੜਾਂ), ਵਾਸ਼ਿੰਗਟਨ ਸੁੰਦਰ ਦੀਆਂ 49 ਦੌੜਾਂ ਤੇ ਐੈੱਸ ਰਦਰਫੋਰਡ ਦੀਆਂ ਨਾਬਾਦ 35 ਦੌੜਾਂ ਸਦਕਾ ਜਿੱਤ ਲਈ 153 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਗੁਆ ਕੇ 16.4 ਓਵਰਾਂ ’ਚ ਹੀ ਪੂਰਾ ਕਰ ਲਿਆ। ਹੈਦਰਾਬਾਦ ਵੱਲੋਂ ਮੁਹੰਮਦ ਸ਼ਮੀ ਨੇ ਦੋ ਵਿਕਟਾਂ ਲਈਆਂ ਜਦਕਿ ਪੈਟ ਕਮਿਨਸ ਨੂੰ ਇੱਕ ਵਿਕਟ ਮਿਲੀ।
Advertisement
ਇਸ ਤੋਂ ਪਹਿਲਾਂ ਗੁਜਰਾਤ ਦੇ ਗੇਂਦਬਾਜ਼ਾਂ ਨੇ ਹੈਦਰਾਬਾਦ ਨੂੰ 20 ਓਵਰਾਂ 152/8 ਦੇ ਸਕੋਰ ’ਤੇ ਹੀ ਰੋਕ ਦਿੱਤਾ। ਟੀਮ ਵੱਲੋਂ ਅਭਿਸ਼ੇਕ ਸ਼ਰਮਾ ਨੇ 18 ਦੌੜਾਂ, ਇਸ਼ਾਨ ਕਿਸ਼ਨ ਨੇ 17, ਨਿਤੀਸ਼ ਰੈੱਡੀ ਨੇ 31, ਹੈਨਰਿਕ ਕਲਾਸਨ ਨੇ 27 ਤੇ ਕਪਤਾਨ ਪੈਟ ਕਮਿਨਸ ਨੇ 22 ਦੌੜਾਂ ਬਣਾਈਆਂ। ਗੁਜਰਾਤ ਟਾਈਟਨਸ ਵੱਲੋਂ ਮੁਹੰਮਦ ਸਿਰਾਜ ਨੇ ਚਾਰ ਵਿਕਟਾਂ ਜਦਕਿ ਪ੍ਰਸਿੱਧ ਕ੍ਰਿਸ਼ਨਾ ਤੇ ਸਾਈ ਕਿਸ਼ੋਰ ਨੇ 2-2 ਵਿਕਟਾਂ ਲਈਆਂ। -ਪੀਟੀਆਈ
Advertisement