ਇੰਡੀਗੋ ਦਾ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਟੈਕਸੀਵੇਅ ਤੋਂ ਖੁੰਝਿਆ; ਕਈ ਉਡਾਣਾਂ ਪ੍ਰਭਾਵਿਤ
12:12 PM Feb 11, 2024 IST
ਨਵੀਂ ਦਿੱਲੀ, 11 ਫਰਵਰੀ
ਅੰਮ੍ਰਿਤਸਰ ਤੋਂ ਆਇਆ ਇੰਡੀਗੋ ਦਾ ਜਹਾਜ਼ ਅੱਜ ਸਵੇਰੇ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਮਗਰੋਂ ਟੈਕਸੀਵੇਅ ਤੋਂ ਖੁੰਝ ਗਿਆ ਜਿਸ ਕਾਰਨ ਇੱਕ ਰਨਵੇਅ ਲਗਪਗ 15 ਮਿੰਟ ਲਈ ਬੰਦ ਰਿਹਾ। ਸੂਤਰਾਂ ਮੁਤਾਬਕ ਏ-320 ਜਹਾਜ਼ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਟੈਕਸੀਵੇਅ ਤੋਂ ਖੁੰਝਣ ਮਗਰੋਂ 28/10 ਰਨਵੇਅ ਦੇ ਆਖ਼ਰੀ ਸਿਰੇ ’ਤੇ ਚਲਾ ਗਿਆ। ਸੂਤਰਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਰਨਵੇਅ ਲਗਪਗ 15 ਮਿੰਟ ਤੱਕ ਬੰਦ ਰਿਹਾ ਅਤੇ ਕੁੱਝ ਉਡਾਣਾਂ ਵੀ ਪ੍ਰਭਾਵਿਤ ਹੋਈਆਂ। -ਪੀਟੀਆਈ
Advertisement
Advertisement