ਗੁਰੂਘਰ ’ਚ ਮੈਡੀਸਨ ਸੈਂਟਰ ਦਾ ਉਦਘਾਟਨ
08:40 AM Jul 20, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਨਿਰਮਲ ਸਿੰਘ ਭਾਟੀਆ ਮੈਡੀਸਨ ਸੈਂਟਰ ਖੋਲ੍ਹਿਆ ਗਿਆ ਹੈ। ਇਥੇ ਡਿਸਪੈਂਸਰੀ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਹ ਸੇਵਾ ਗੁਰਦੁਆਰਾ ਰਾਜੌਰੀ ਗਾਰਡਨ ਸਿੰਘ ਸਭਾ ਵਿਖੇ ਚੱਲ ਰਹੀ ਗੁਰੂ ਨਾਨਕ ਡਿਸਪੈਂਸਰੀ ਵਿਖੇ ਅਰਦਾਸ ਉਪਰੰਤ ਆਰੰਭ ਕੀਤੀ ਗਈ| ਇਸ ਮੌਕੇ ਗੁਰਦੁਆਰਾ ਸਾਹਬਿ ਦੇ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਹਰਬੰਸ ਸਿੰਘ ਭਾਟੀਆ, ਪਰਮਿੰਦਰ ਸਿੰਘ, ਡਿਸਪੈਂਸਰੀ ਦੇ ਚੇਅਰਮੈਨ ਹਰਜੀਤ ਸਿੰਘ ਰਾਜਾ ਬਖਸ਼ੀ, ਅਜੀਤ ਸਿੰਘ ਮੋਂਗਾ ਅਤੇ ਭਾਟੀਆ ਪਰਿਵਾਰ ਹਾਜ਼ਰ ਸਨ।
Advertisement
Advertisement