ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲੀ ਮਾਤਾ ਮੰਦਰ ਨੇੜਿਓਂ ਨਾਜਾਇਜ਼ ਕਬਜ਼ੇ ਹਟਾਏ

07:13 AM Sep 21, 2023 IST
featuredImage featuredImage
ਮਾਲ ਰੋਡ ਨੇੜਿਓਂ ਨਾਜਾਇਜ਼ ਕਬਜ਼ੇ ਹਟਾਉਣ ਮਗਰੋਂ ਸਾਫ਼ ਦਿਖਾਈ ਦੇ ਰਹੀ ਸੜਕ।

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਸਤੰਬਰ
ਨਗਰ ਨਿਗਮ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਅੱਜ ਵੱਡੇ ਤੜਕੇ ਇੱਥੇ ਮਾਲ ਰੋਡ ’ਤੇ ਸਥਿਤ ਪਵਿੱਤਰ ਸ੍ਰੀ ਕਾਲੀ ਮਾਤਾ ਮੰਦਰ ਨੇੜਿਓਂ ਰੇਹੜੀ ਫੜੀ ਦੇ ਰੂਪ ’ਚ ਕਾਫ਼ੀ ਸਮੇਂ ਤੋਂ ਮੌਜੂਦ ਨਾਜਾਇਜ਼ ਕਬਜ਼ੇ ਹਟਾ ਦਿੱਤੇ। ਤਰਕ ਸੀ ਕਿ ਇਹ ਕਬਜ਼ੇ ਜਿੱਥੇ ਨਾਜਾਇਜ਼ ਸਨ, ਉੱਥੇ ਹੀ ਇਸ ਕਾਰਨ ਆਵਾਜਾਈ ’ਚ ਵੀ ਵਿਘਨ ਪੈਂਦਾ ਸੀ। ਇਹ ਕਬਜ਼ੇ ਹਟਾਉਣ ਲਈ ਪੁਲੀਸ ਨੇ ਜੇਸੀਬੀ ਮਸ਼ੀਨਾਂ ਦਾ ਇਸਤੇਮਾਲ ਕੀਤਾ। ਇਸ ਮੌਕੇ ਸੌ ਦੇ ਕਰੀਬ ਰੇਹੜੀਆਂ ਅਤੇ ਫੜੀਆਂ ਇੱਥੋਂ ਹਟਾਈਆਂ ਗਈਆਂ।

Advertisement

ਨਾਅਰੇਬਾਜ਼ੀ ਕਰਦੇ ਹੋਏ ਰੇਹੜੀ-ਫੜੀ ਵਾਲੇ। -ਫੋਟੋਆਂ: ਰਾਜੇਸ਼ ਸੱਚਰ

ਜ਼ਿਕਰਯੋਗ ਹੈ ਇੱਥੇ ਸਥਿਤ ਪੁਰਾਤਨ ਕਾਲੀ ਮਾਤਾ ਮੰਦਰ ਪ੍ਰਤੀ ਲੋਕਾਂ ’ਚ ਕਾਫ਼ੀ ਆਸਥਾ ਹੈ ਜਿਸ ਕਰਕੇ ਹਰੇਕ ਸ਼ਨਿਚਰਵਾਰ ਇੱਥੇ ਭਾਰੀ ਇਕੱਠ ਹੁੰਦਾ ਹੈ। ਖਾਸ ਕਰਕੇ ਨਰਾਤਿਆਂ ਦੇ ਦਿਨਾਂ ’ਚ ਤਾਂ ਇੱਥੇ ਪੈਰ ਧਰਨ ਲਈ ਵੀ ਥਾਂ ਨਹੀਂ ਹੁੰਦੀ।
ਜਾਣਕਾਰੀ ਮੁਤਾਬਕ ਇਹ ਐਕਸ਼ਨ ਨੂੰ ਪੂਰੀ ਤਰਾਂ ਗੁਪਤ ਰੱਖਿਆ ਗਿਆ ਸੀ ਅਤੇ ਇਸ ਸਬੰਧੀ ਦੁਕਾਨਦਾਰਾਂ ਨੂੰ ਵੀ ਪਤਾ ਨਹੀਂ ਲੱੱਗ ਸਕਿਆ। ਇਸ ਦੌਰਾਨ ਇਹਤਿਆਤ ਦੇ ਤੌਰ ’ਤੇ ਸੁਰੱਖਿਆ ਪ੍ਰ੍ਰਬੰਧਾਂ ਵਜੋਂ ਇੱਥੇ ਵੱਡੀ ਗਿਣਤੀ ’ਚ ਪੁਲੀਸ ਫੋਰਸ ਵੀ ਮੌਜੂਦ ਸੀ। ਦਿਨ ਚੜ੍ਹਨ ’ਤੇ ਜਦੋਂ ਤੱਕ ਦੁਕਾਨਦਾਰਾਂ ਨੂੰ ਇਸ ਕਾਰਵਾਈ ਬਾਰੇ ਪਤਾ ਲੱਗਾ ਤਾਂ ਉਦੋਂ ਤੱਕ ਇਹ ਜਗ੍ਹਾ ਪੂਰੀ ਤਰਾਂ ਸਾਫ਼ ਕੀਤੀ ਜਾ ਚੁੱਕੀ ਸੀ। ਭਾਵੇਂ ਇਨ੍ਹਾਂ ਦੁਕਾਨਦਾਰਾਂ ਨੇ ਇੱਕ ਵਾਰ ਵਿਰੋਧ ’ਚ ਕਾਫ਼ੀ ਰੌਲਾ ਵੀ ਪਾਇਆ, ਪਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੰਦਰ ਦੇ ਨਜ਼ਦੀਕ ਹੀ ਦੂਜੇ ਪਾਸੇ ਥਾਂ ਦਿੱਤੀ ਜਾ ਰਹੀ ਹੈ।

Advertisement
Advertisement