ਗੈਰਕਾਨੂੰਨੀ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਗੁਹਲਾ/ਚੀਕਾ, 4 ਜੁਲਾਈ
ਪੁਲੀਸ ਨੇ ਗ਼ੈਰਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਛਾਪਾ ਮਾਰਿਅਾ ਹੈ। ਜਾਣਕਾਰੀ ਪੁਲੀਸ ਨੇ ਗੂਹਲਾ ਖਰਕਾਂ ਸੜਕ ’ਤੇ ਪਿੰਡ ਤੋਂ ਸਿਰਫ਼ ਕੁੱਝ ਦੂਰੀ ’ਤੇ ਬਣੀ ਦੁਕਾਨ ਦੀ ਆੜ ਵਿੱਚ ਇੱਕ ਛੋਟੇ ਜਿਹੇ ਮਕਾਨ ਵਿੱਚ ਛਾਪਾ ਮਾਰਿਅਾ। ਜਾਣਕਾਰੀ ਦਿੰਦੇ ਹੋਏ ਮੌਕੇ ’ਤੇ ਪੁਲੀਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਡਿਊਟੀ ਮੈਜਿਸਟਰੇਟ ਅਤੇ ਡਾਕਟਰਾਂ ਦੀ ਟੀਮ ਆ ਕੇ ਹੀ ਅੱਗੇ ਦੀ ਪੜਤਾਲ ਕਰਨਗੇ। ਖਬਰ ਲਿਖੇ ਜਾਣ ਤੱਕ ਮਾਮਲੇ ਵਿੱਚ ਜਾਂਚ ਦੀ ਕਾਰਵਾਈ ਚੱਲ ਰਹੀ ਸੀ। ਨਸ਼ਾ ਮੁਕਤੀ ਕੇਂਦਰ ਨੂੰ ਚਲਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਇੱਥੇ ਜੋ ਲੋਕ ਰਹਿੰਦੇ ਹਨ, ਉਹ ਆਪਣੀ ਇੱਛਾ ਨਾਲ ਇੱਥੇ ਰਹਿ ਰਹੇ ਹਨ, ਕਿਸੇ ਨੂੰ ਵੀ ਬੰਧਕ ਬਣਾ ਕੇ ਜਾਂ ਜਬਰਦਸਤੀ ਨਹੀਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਨਸ਼ੀਲੀ ਦਵਾਈ ਵੀ ਨਹੀਂ ਹੈ।
ਇਸ ਸਬੰਧੀ ਗੂਹਲਾ ਥਾਣਾ ਮੁਖੀ ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹੁਣੇ ਡਿਊਟੀ ਮੈਜਿਸਟਰੇਟ ਅਤੇ ਡਾਕਟਰਾਂ ਦੀ ਟੀਮ ਇਸ ਮਾਮਲੇ ਦੀ ਜਾਂਚ ਤੇ ਪੁੱਛ-ਪੜਤਾਲ ਕਰਨ ਲਈ ਗਈ ਹੋਈ ਹੈ ਅਤੇ ਟੀਮ ਦੇ ਵੱਲੋਂ ਜੋ ਵੀ ਪ੍ਰਤੀਕਿਰਿਆ ਆਵੇਗੀ ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜੋ ਲੋਕ ਉੱਥੇ ਨਸ਼ਾ ਛੱਡਣ ਲਈ ਰਹਿ ਰਹੇ ਹਨ ਉਹ ਵੀ ਅਾਪਣੀ ਇੱਛਾ ਅਨੁਸਾਰ ਹੀ ਰਹਿ ਰਹੇ ਹਨ। ਅਜਿਹੇ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।