ਘੋੜ ਦੌੜ: ਅਰਸ਼ੀ ਕੋਹਾੜਾ ਦੇ ਘੋੜੇ ਨੇ ਮਾਰੀ ਬਾਜ਼ੀ
ਕਰਮਜੀਤ ਸਿੰਘ ਚਿੱਲਾ
ਬਨੂੜ, 22 ਮਾਰਚ
ਪਿੰਡ ਮਾਣਕਪੁਰ ਕੱਲਰ ਵਿੱਚ ਸਾਬਕਾ ਸਰਪੰਚ ਕਰਮ ਸਿੰਘ, ਕੁਲਵਿੰਦਰ ਸਿੰਘ ਕਾਲਾ, ਰਣਜੀਤ ਸਿੰਘ, ਗੁਰਤੇਜ ਸਿੰਘ, ਚਰਨਜੀਤ ਚੰਨੀ, ਜਸਵੀਰ ਸਿੰਘ ਕਾਲੀ ਅਤੇ ਸੰਤ ਸਿੰਘ ਲਾਲਾ ਦੀ ਅਗਵਾਈ ਹੇਠ ਘੋੜਿਆਂ ਦੀਆਂ ਦੌੜਾਂ ਕਰਾਈਆਂ ਗਈਆਂ। ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਕੀਤੀ। ਕਾਂਗਰਸ ਦੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲਖਨੌਰ, ਕੰਵਰਬੀਰ ਸਿੰਘ ਰੂਬੀ ਸਿੱਧੂ, ਮੋਹਨ ਸਿੰਘ ਬਠਲਾਣਾ, ਹਰਪਾਲ ਸਿੰਘ ਸਰਪੰਚ ਬਠਲਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਭਰ ਤੋਂ ਦਰਜਨਾਂ ਘੋੜਾ ਪਾਲਕਾਂ ਨੇ ਸ਼ਿਰਕਤ ਕੀਤੀ। ਅਰਸ਼ੀ ਕੋਹਾੜਾ ਦੇ ਘੋੜਾ ਹੀਰਾ ਨੇ ਪਹਿਲਾ ਸਥਾਨ ਜਿੱਤਿਆ। ਦੂਜਾ ਸਥਾਨ ਜਗਪ੍ਰੀਤ ਸਿੰਘ ਭੈਣੀ ਰੋੜਾ ਦਾ ਘੋੜਾ ਬਾਦਸ਼ਾਹ ਨੇ, ਤੀਜਾ ਸਥਾਨ ਜੁਝਾਰ ਸਿੰਘ ਕਕਰਾਲਾ ਦੇ ਘੋੜੇ ਕਾਰਤੂਸ ਨੇ, ਚੌਥਾ ਇਨਾਮ ਬੱਬਰ ਬਰਮਾ ਦੇ ਘੋੜੇ ਰਾਕਟ ਨੇ ਹੈਪੀ ਦੁਬਰਜ਼ੀ ਦੇ ਘੋੜੇ ਮਿਰਜ਼ੇ ਨੇ ਜਿੱਤੇ। ਪੰਜੇ ਇਨਾਮ ਜੇਤੂ ਘੋੜਿਆਂ ਨੂੰ ਸਕੂਟੀਆਂ ਇਨਾਮ ਵਿੱਚ ਦਿੱਤੀਆਂ ਗਈਆਂ। ਅਮਰਜੀਤ ਸਿੰਘ ਗਿੱਲ ਲਖਨੌਰ ਨੇ ਪ੍ਰਬੰਧਕਾਂ ਨੂੰ ਗਿਆਰਾਂ ਹਜ਼ਾਰ ਦੀ ਮਾਲੀ ਮਦਦ ਕੀਤੀ। ਕਾਰਤੂਸ ਘੋੜੇ ਦੇ ਮਾਲਕ ਨੂੰ ਮੋਟਰਸਾਈਕਲ ਨਾਲ ਸਨਮਾਨਿਆ।