ਪ੍ਰੈਸ ਕਲੱਬ ਡੇਰਾਬੱਸੀ ਵੱਲੋਂ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ਲਾਘਾ
ਡੇਰਾਬੱਸੀ:
ਪ੍ਰੈਸ ਕਲੱਬ ਸਬ ਡਿਵੀਜ਼ਨ ਡੇਰਾਬੱਸੀ (2589) ਵੱਲੋਂ ਪ੍ਰਧਾਨ ਹਰਜੀਤ ਸਿੰਘ ਲੱਕੀ ਅਤੇ ਚੀਫ ਪੈਟਰਨ ਕ੍ਰਿਸ਼ਨਪਾਲ ਸ਼ਰਮਾ ਦੀ ਸਰਪ੍ਰਸਤੀ ਹੇਠ ਇੱਕ ਮੀਟਿੰਗ ਕਰ ਸ਼ਹੀਦ-ਏ- ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ’ਤੇ ਅੱਜ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਇਸ ਮੁਹਿੰਮ ਦਾ ਹਿੱਸਾ ਬਣਦਿਆਂ ਸਕੂਲੀ ਵਿਦਿਆਰਥੀਆਂ ਅਤੇ ਪੁਲੀਸ ਨਾਲ ਰਲ ਕੇ ਇਕ ਜਾਗਰੂਕਤਾ ਰੈਲੀ ਕੱਢਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰੈੱਸ ਕਲੱਬ ਵਿੱਚ ਸੀਨੀਅਰ ਪੱਤਰਕਾਰ ਅਨਿਲ ਸ਼ਰਮਾ, ਉੱਜਵਲ ਸ਼ਰਮਾ ਅਤੇ ਯਸ਼ਪਾਲ ਚੌਹਾਨ ਦਾ ਪ੍ਰੈਸ ਕਲੱਬ ’ਚ ਸ਼ਾਮਲ ਹੋਣ ਤੇ ਸਾਰੇ ਪੱਤਰਕਾਰਾਂ ਵੱਲੋਂ ਸਵਾਗਤ ਕੀਤਾ। ਇਸ ਤੋਂ ਇਲਾਵਾ ਕਲੱਬ ਦੇ ਮਰਹੂਮ ਮਾਸਟਰ ਕੇ.ਐਲ. ਗਾਂਧੀ ਦੀ ਯਾਦ ਵਿੱਚ ਛੇਤੀ ਹੀ ਵਾਲੀਬਾਲ ਟੂਰਨਾਮੈਂਟ, ਪੱਤਰਕਾਰਾਂ ਨੂੰ ਨਵੀਂ ਤਕਨਾਲੋਜੀ ਬਾਰੇ ਜਾਣਕਾਰੀ ਦੇਣ ਸੰਬੰਧੀ ਸੈਮੀਨਾਰ ਅਤੇ ਮਿਊਜ਼ੀਕਲ ਨਾਈਟ ਪ੍ਰੋਗਰਾਮ ਕਰਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਭੱਟੀ, ਸਰਪ੍ਰਸਤ ਰਵਿੰਦਰ ਵੈਸ਼ਨਵ, ਸਾਬਕਾ ਪ੍ਰਧਾਨ ਕਰਮ ਸਿੰਘ, ਜਗਜੀਤ ਸਿੰਘ ਕਲੇਰ, ਮਨਦੀਪ ਵਰਮਾ, ਵਿਕਰਮਜੀਤ ਪਵਾਰ, ਗੁਰਮੀਤ ਸਿੰਘ, ਰਾਜੀਵ ਗਾਂਧੀ, ਪਿੰਕੀ ਸੈਣੀ, ਵਿਮਲ ਚੋਪੜਾ, ਦਿਨੇਸ਼ ਵੈਸ਼ਨਵ, ਲੱਕੀ ਸੈਣੀ, ਪਰਮਜੀਤ ਸਿੰਘ, ਵਿਨੇ ਜੈਨ, ਕੁਲਬੀਰ ਰੂਬਲ, ਪੰਕਜ ਜੱਸੀ ਅਤੇ ਮੋਹਨ ਮੱਗੂ ਸਣੇ ਸਬ-ਡਵੀਜ਼ਨ ਡੇਰਾਬੱਸੀ ਦੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ। -ਨਿੱਜੀ ਪੱਤਰ ਪ੍ਰੇਰਕ