ਗੁਰੂ ਨਾਨਕ ਖਾਲਸਾ ਸਕੂਲ ’ਚ ਸਮਾਗਮ
07:10 AM Mar 24, 2025 IST
ਚੰਡੀਗੜ੍ਹ:
Advertisement
ਇੱਥੋਂ ਦੇ ਸੈਕਟਰ-30 ਵਿੱਚ ਸਥਿਤ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਮਨੋਰੰਜਨ ਅਤੇ ਸਿੱਖਿਆ ਦਾ ਸੁਮੇਲ ਪ੍ਰੋਗਰਾਮ ਕਰਵਾਇਆ। ਇਸ ਵਿੱਚ ਪ੍ਰੀ-ਨਰਸਰੀ ਕਲਾਸਾਂ ਲਈ ਵਿਸ਼ੇਸ਼ ਰਿਆਇਤਾਂ ਦੇ ਨਾਲ ਦਾਖਲਾ ਲਿਆ ਹੈ। ਇਸ ਸਮਾਗਮ ਵਿੱਚ ਇੱਕ ਜਾਦੂਈ ਸ਼ੋਅ, ਕਾਰਟੂਨ ਪਾਤਰ, ਖੇਡ ਗਤੀਵਿਧੀਆਂ ਕਰਵਾਈਆਂ। ਇਸ ਤੋਂ ਇਲਾਵਾ ਬੱਚਿਆ ਨੇ ਡਰਾਇੰਗ, ਫੈਂਸੀ ਡਰੈੱਸ ਅਤੇ ਰੈਂਪ ਵਾਕ ਵਰਗੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ, ਜਦੋਂ ਕਿ ਮਜ਼ੇਦਾਰ ਖੇਡਾਂ, ਫੇਸ ਪੇਂਟਿੰਗ, ਮਹਿੰਦੀ ਅਤੇ ਇੱਕ ਫੂਡ ਕਾਰਨਰ ਨੇ ਉਤਸ਼ਾਹ ਨੂੰ ਵਧਾਇਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। -ਟਨਸ
Advertisement
Advertisement