ਹਿੰਦੀ ਲੇਖਕ ਵਿਨੋਦ ਕੁਮਾਰ ਸ਼ੁਕਲਾ ਨੂੰ ਗਿਆਨਪੀਠ ਪੁਰਸਕਾਰ
10:18 PM Mar 22, 2025 IST
ਨਵੀਂ ਦਿੱਲੀ, 22 ਮਾਰਚ
Advertisement
ਉੱਘੇ ਹਿੰਦੀ ਲੇਖਕ ਵਿਨੋਦ ਕੁਮਾਰ ਸ਼ੁਕਲਾ ਨੂੰ ਅੱਜ 59ਵਾਂ ਗਿਆਨਪੀਠ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਭਾਰਤ ਦਾ ਸਰਵਉੱਚ ਸਾਹਿਤਕ ਸਨਮਾਨ ਹੈ। ਸ਼ੁਕਲਾ ਇਹ ਪੁਰਸਕਾਰ ਹਾਸਲ ਕਰਨ ਵਾਲੇ ਛੱਤੀਸਗੜ੍ਹ ਦੇ ਪਹਿਲੇ ਲੇਖਕ ਹੋਣਗੇ।
ਛੋਟੀਆਂ ਕਹਾਣੀਆਂ, ਕਵਿਤਾਵਾਂ ਅਤੇ ਲੇਖ ਲਿਖਣ ਵਾਲੇ 88 ਸਾਲਾ ਸ਼ੁਕਲਾ ਨੂੰ ਭਾਸ਼ਾ ਦੇ ਮਹਾਨ ਸਮਕਾਲੀ ਲੇਖਕਾਂ ’ਚੋਂ ਇਕ ਮੰਨਿਆ ਜਾਂਦਾ ਹੈ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ 12ਵੇਂ ਹਿੰਦੀ ਲੇਖਕ ਹਨ। ਉੱਘੇ ਕਹਾਣੀਕਾਰ ਅਤੇ ਗਿਆਨਪੀਠ ਪੁਰਸਕਾਰ ਜੇਤੂ ਪ੍ਰਤਿਭਾ ਰੇਅ ਦੀ ਅਗਵਾਈ ਹੇਠ ਹੋਈ ਗਿਆਨਪੀਠ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ।
Advertisement
ਦੱਸਣਯੋਗ ਹੈ ਕਿ 1999 ਵਿੱਚ ਉਨ੍ਹਾਂ ਨੂੰ ਪੁਸਤਕ ‘ਦੀਵਾਰ ਮੇਂ ਏਕ ਖਿੜਕੀ ਰਹਿਤੀ ਥੀ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਿਖਿਆ ਨਾਵਲ ‘ਨੌਕਰ ਕੀ ਕਮੀਜ਼’ (1979) ਅਤੇ ਕਾਵਿ ਸੰਗ੍ਰਹਿ ‘ਸਭ ਕੁਛ ਹੋਨਾ ਬਚਾ ਰਹੇਗਾ’ (1992) ਵੀ ਪਾਠਕਾਂ ਵੱਲੋਂ ਕਾਫੀ ਸਰਾਹਿਆ ਗਿਆ ਸੀ। -ਪੀਟੀਆਈ
Advertisement