ਕਾਲਜ ਨੂੰ ਸਿੱਖਿਆ ਦੇ ਪਾਸਾਰ ਲਈ 23 ਲੱਖ ਰੁਪਏ ਦੀ ਗਰਾਂਟ
04:59 PM Mar 30, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਾਰਚ
ਇੱਕੋਂ ਦੇ ਡੀਏਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ ਕਾਰਵਾਂ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਾ ਨਾਰੰਗ, ਡੀਐਸਡਬਲਿਊ ਡਾ. ਹਰਮੁਨੀਸ਼ ਤਨੇਜਾ, ਡਿਪਟੀ ਡੀਐਸਡਬਲਿਊ ਡਾ. ਮਨਮਿੰਦਰ ਸਿੰਘ ਅਤੇ ਡਾ. ਸੁਮਿਤਾ ਬਖਸ਼ੀ ਨੇ ਸਹਿਯੋਗ ਦਿੱਤਾ। ਇਹ ਸਮਾਗਮ ਵਿਦਿਆਰਥੀ ਪਰਿਸ਼ਦ ਐਚਐਸਏ ਅਤੇ ਐਚਵੀਐਸਯੂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ 11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਜਦੋਂ ਕਿ ਕ੍ਰਿਸ਼ਨ ਲਾਲ ਪੰਵਾਰ ਨੇ ਸਿੱਖਿਆ ਅਤੇ ਅਤਿ-ਆਧੁਨਿਕ ਖੇਡ ਉਪਕਰਣਾਂ ਲਈ 11 ਲੱਖ ਰੁਪਏ ਦਿੱਤੇ । ਇਸ ਤੋਂ ਇਲਾਵਾ ਇਕ ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰਾਜਸੀ ਆਗੂ ਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀ ਮੌਜੂਦ ਸਨ।
Advertisement
Advertisement