ਗਾਜ਼ੀਆਬਾਦ: ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ; ਦੋ ਔਰਤਾਂ ਦੀ ਮੌਤ
ਗਾਜ਼ੀਆਬਾਦ: ਉਤਰ ਪ੍ਰਦੇਸ਼ ਵਿੱਚ ਇਕ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ ਜਿਸ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਜਣਿਆਂ ਨੂੰ ਬਚਾਅ ਲਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 74 ਸਾਲਾਂ ਬਿਰਧ ਔਰਤ ਵੀ ਸ਼ਾਮਲ ਹੈ ਜਿਸ ਦੀ ਮੌਤ ਦਮ ਘੁੱਟਣ ਕਾਰਨ ਹੋਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਇੱਕ ਹੋਰ 40 ਸਾਲਾ ਔਰਤ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਈ। ਲੋਨੀ ਪੁਲੀਸ ਦੇ ਸਹਾਇਕ ਕਮਿਸ਼ਨਰ ਰਜਨੀਸ਼ ਓਪਾਧਿਆਏ ਨੇ ਦੱਸਿਆ,’ਦੋਵੇਂ ਔਰਤਾਂ ਇਕੋ ਪਰਿਵਾਰ ਨਾਲ ਸਬੰਧਿਤ ਸਨ। ਇਨ੍ਹਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਪੋਸਟਮਾਰਟਮ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ।’ ਚੀਫ ਫਾਇਰ ਅਫਸਰ ਰਾਹੁਲ ਪਾਲ ਨੇ ਦੱਸਿਆ ਕਿ ਇਹ ਹਾਦਸਾ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ਇਲਾਕੇ ਵਿੱਚ ਸਥਿਤ ਲਾਲ ਬਾਗ ਕਲੋਨੀ ਵਿੱਚ ਸਵੇਰੇ ਸੱਤ ਵਜੇ ਦੇ ਕਰੀਬ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਹੇਠਲੀ ਮੰਜ਼ਿਲ ‘ਤੇ ਟੈਂਟ ਤੇ ਕੇਟਰਿੰਗ ਦਾ ਸਾਮਾਨ ਰੱਖਿਆ ਹੋਇਆ ਸੀ। ਦੋਵੇਂ ਔਰਤਾਂ ਪਹਿਲੀ ਤੇ ਦੂਜੀ ਮੰਜ਼ਿਲ ‘ਤੇ ਮ੍ਰਿਤ ਮਿਲੀਆਂ ਜਦੋਂ ਕਿ ਅੱਠ ਹੋਰਨਾਂ ਨੂੰ ਬਚਾਅ ਲਿਆ ਗਿਆ। -ਪੀਟੀਆਈ