ਜਰਮਨੀ ਦੇ ਉਦਯੋਗਪਤੀ ਵੱਲੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਦੌਰਾ
ਜਲੰਧਰ, 13 ਮਾਰਚ
ਇੱਥੋਂ ਦੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਹੈਂਡ ਟੂਲ ਇੰਡਸਟਰੀ ਦੇ ਮਾਹਿਰ ਤੇ ਜਰਮਨੀ ਦੇ ਉਦਯੋਗਪਤੀ ਐਰਨੋ ਗਰਿਟ ਵਰਹੂਗ ਨੇ ਦੌਰਾ ਕੀਤਾ ਤੇ ਵਿਦਿਆਰਥੀਆਂ ਤੋਂ ਕਾਲਜ ਦੇ ਕੋਰਸਾਂ, ਸਿਲੇਬਸ ਤੇ ਪਲੇਸਮੈਂਟ ਬਾਰੇ ਜਾਣਕਾਰੀ ਲਈ। ਉਨ੍ਹਾਂ ਨਾਲ ਅਜੈ ਇੰਡਸਟਰੀਜ਼ ਦੇ ਮੁਖੀ ਤੇ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਅਜੇ ਗੋਸਵਾਸੀ ਵੀ ਸਨ ਜਿਨ੍ਹਾਂ ਦਾ ਸਵਾਗਤ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ। ਐਰਨੋ ਗਰਿਟ ਵਰਹੂਗ ਨੇ ਕਾਲਜ ਦਾ ਇਨਫਰਾਸਟਰਕਚਰ ਵੀ ਦੇਖਿਆ। ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕਾਲਜ 70 ਸਾਲ ਪੁਰਾਣਾ ਹੈ ਤੇ ਇੱਥੋਂ ਦੇ ਵਿਦਿਆਰਥੀ ਸਫ਼ਲ ਉੱਦਮੀ, ਚੀਫ਼ ਇੰਜਨੀਅਰ, ਐਸਆਈ ਤੇ ਹੋਰ ਉੱਚ ਉਹਦਿਆਂ ’ਤੇ ਕੰਮ ਕਰ ਰਹੇ ਹਨ। ਐਰਨੋ ਗਰਿਟ ਵਰਹੂਗ ਉਸ ਸਮੇਂ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਕਾਲਜ ਵਿੱਚੋਂ 40,000 ਤੋਂ ਵੱਧ ਵਿਦਿਆਰਥੀ ਪੜ੍ਹ ਚੁੱਕੇ ਹਨ। ਐਰਨੋ ਗਰਿਟ ਵਰਹੂਗ ਨੇ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਕਾਲਜ ਵਿੱਚ ਉੱਚ ਸਿੱਖਿਆ ਕੁਆਇਟੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।