ਖ਼ਾਲਸਾ ਕਾਲਜ ’ਚ ਸਵੈ-ਰੱਖਿਆ ਦੀ ਟਰੇਨਿੰਗ
05:16 AM Mar 14, 2025 IST
ਪੱਤਰ ਪ੍ਰੇਰਕਗੜ੍ਹਸ਼ੰਕਰ, 13 ਮਾਰਚ
Advertisement
ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਕਾਲਜ ਦੇ ਆਈ.ਕਿਯੂ.ਏ.ਸੀ. ਵੱਲੋਂ ਵਿਦਿਆਰਥਣਾਂ ਦੀ ਸੁਰੱਖਿਆ ਅਤੇ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰਨ ਲਈ ਸੱਤ ਦਿਨਾਂ ਮਾਰਸ਼ਲ ਆਰਟ ਸੈਲਫ ਡਿਫੈਂਸ ਟਰੇਨਿੰਗ ਕਰਵਾਈ ਗਈ। ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਚਲਾਈ ਗਈ ਇਸ ਟਰੇਨਿੰਗ ਵਿੱਚ ਮਾਰਸ਼ਲ ਆਰਟ ਦੇ ਕੋਚ ਕਮਲ ਕਿਸ਼ੋਰ ਨੂਰੀ ਵੱਲੋਂ ਵਿਦਿਆਰਥਣਾਂ ਨੂੰ ਟਰੇਨਿੰਗ ਦਿੱਤੀ ਗਈ। ਕੋਚ ਕਮਲ ਕਿਸ਼ੋਰ ਨੂਰੀ ਨੇ ਵਿਦਿਆਰਥਣਾਂ ਨੂੰ ਆਤਮ-ਰੱਖਿਆ ਦੀਆਂ ਵਿਧੀਆਂ, ਸਰੀਰਕ ਮਜ਼ਬੂਤੀ, ਤੇਜ਼ੀ ਨਾਲ ਫ਼ੈਸਲੇ ਲੈਣ ਦੀ ਸਮਰੱਥਾ ਅਤੇ ਸੰਭਾਵਿਤ ਖ਼ਤਰਨਾਕ ਸਥਿਤੀਆਂ ਦਾ ਸਾਹਮਣਾ ਕਰਨ ਲਈ ਵਿਸ਼ੇਸ਼ ਤਰੀਕੇ ਸਿਖਾਏ। ਉਨ੍ਹਾਂ ਵਿਦਿਆਰਥਣਾਂ ਨੂੰ ਵਿਅਕਤੀਗਤ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਟ੍ਰੇਨਿੰਗ ਦੀ ਸਮਾਪਤੀ ’ਤੇ ਪ੍ਰਇੰਸੀਪਲ ਡਾ. ਅਮਨਦੀਪ ਹੀਰਾ ਨੇ ਆਈ.ਕਿਯੂ.ਏ.ਸੀ. ਟੀਮ ਅਤੇ ਕੋਚ ਕਮਲ ਕਿਸ਼ੋਰ ਨੂਰੀ ਵੱਲੋਂ ਟਰੇਨਿੰਗ ਦੇਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਕਾਲਜ ਵਲੋਂ ਸਨਮਾਨ ਕੀਤਾ ਗਿਆ।
Advertisement
Advertisement